ਗੁਰਪ੍ਰੀਤ ਘੁੱਗੀ ਦੀ ਚੋਣ ਮੁਹਿੰਮ ਨੂੰ ਪਹਿਲੇ ਦਿਨ ਹੀ ‘ਗ੍ਰਹਿਣ’

ss1

ਗੁਰਪ੍ਰੀਤ ਘੁੱਗੀ ਦੀ ਚੋਣ ਮੁਹਿੰਮ ਨੂੰ ਪਹਿਲੇ ਦਿਨ ਹੀ ‘ਗ੍ਰਹਿਣ’

ਬਟਾਲਾ, 16 ਦਸੰਬਰ (ਪ.ਪ.): ਆਮ ਆਦਮੀ ਪਾਰਟੀ ਦੀ ਅੰਦਰੂਨੀ ਜੰਗ ਹਰ ਹਲਕੇ ਵਿੱਚ ਜਾਰੀ ਹੈ। ਇਹ ਪਾਟੋਧਾੜ ਅੱਜ ਬਟਾਲਾ ਹਲਕੇ ਵਿੱਚ ਵੀ ਵੇਖਣ ਨੂੰ ਮਿਲੀ ਜਿੱਥੋਂ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਖੁਦ ਚੋਣ ਲੜ ਰਹੇ ਹਨ।
ਦਰਅਸਲ ਗੁਰਪ੍ਰੀਤ ਘੁੱਗੀ ਨੇ ਅੱਜ ਰੋਡ ਸ਼ੋਅ ਕਰਕੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ। ਇਸ ਦੌਰਾਨ ਗਰਪ੍ਰੀਤ ਘੁੱਗੀ ਦੀ ਵਿਸ਼ੇਸ਼ ਗੱਡੀ ਤੋਂ ਜ਼ਿਲ੍ਹਾ ਯੂਥ ਪ੍ਰਧਾਨ ਸ਼ੈਰੀ ਕਲਸੀ ਨੂੰ ਹੇਠਾਂ ਉਤਾਰ ਦਿੱਤਾ ਗਿਆ। ਇਸ ਗੱਲ਼ ਤੋਂ ਖਫਾ ਹੋ ਕੇ ਕਲਸੀ ਤੇ ਉਨ੍ਹਾਂ ਦੇ ਹਮਾਇਤੀ ਗਾਲੀ-ਗਲੋਚ ਕਰਦੇ ਹੋਏ ਰੋਡ ਸ਼ੋਅ ਨੂੰ ਵਿਚਾਲੇ ਛੱਡ ਕੇ ਹੀ ਚਲੇ ਗਏ।
ਕਾਬਲੇਗੌਰ ਹੈ ਕਿ ਕਲਸੀ ਜ਼ਿਲ੍ਹਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਹਨ। ਉਹ ਖੁਦ ਬਟਾਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ। ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਪਾਣੀਆਂ ‘ਤੇ ਸਿਰਫ ਪੰਜਾਬ ਦਾ ਹੀ ਹੱਕ ਹੈ। ਇਸ ਬਾਰੇ ਪਾਰਟੀ ਆਪਣਾ ਪਹਿਲਾਂ ਹੀ ਸਟੈਂਡ ਸਪਸ਼ਟ ਕਰ ਚੁੱਕੀ ਹੈ।
ਇਸ ਮੌਕੇ ਉਨ੍ਹਾਂ ਨੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ‘ਤੇ ਵੀ ਨਿਸ਼ਾਨਾ ਸਾਧਿਆ। ਮਜੀਠਾ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਬਾਹਰੀ ਕਹਿਣ ਬਾਰੇ ਉਨ੍ਹਾਂ ਕਿਹਾ ਕਿ ਮਜੀਠੀਆ ਆਪਣੇ ਜੀਜੇ ਸੁਖਬੀਰ ਬਾਦਲ ਨੂੰ ਪੁੱਛਣ ਕਿ ਉਹ ਜਲਾਲਾਬਾਦ ਤੋਂ ਕਿਉਂ ਚੋਣ ਲੜਦੇ ਹਨ। ਉਨ੍ਹਾਂ ਪੁੱਛਿਆ ਕਿ ਸੁਖਬੀਰ ਬਾਦਲ ਜਲਾਲਾਬਾਦ ਵਿੱਚ ਬਾਹਰੀ ਉਮੀਦਵਾਰ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *