ਪੁਤਿਨ ਨੇ ਕਰਵਾਈਆਂ ਅਮਰੀਕੀ ਚੋਣਾਂ ਹੈਕ!

ss1

ਪੁਤਿਨ ਨੇ ਕਰਵਾਈਆਂ ਅਮਰੀਕੀ ਚੋਣਾਂ ਹੈਕ!

ਵਾਸ਼ਿੰਗਟਨ: ਰਾਸ਼ਟਰਪਤੀ ਚੋਣਾਂ ‘ਚ ਹੈਕਿੰਗ ਮਾਮਲੇ ‘ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਰਕਾਰੀ ਰੇਡੀਓ ‘ਤੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਕੋਈ ਵਿਦੇਸ਼ੀ ਸਰਕਾਰ ਸਾਡੀਆਂ ਚੋਣਾਂ ਦੀ ਨਿਰਪੱਖਤਾ ਨੂੰ ਪ੍ਰਭਾਵਿਤ ਕਰੇਗੀ ਤਾਂ ਸਾਨੂੰ ਉਸ ਵਿਰੁੱਧ ਐਕਸ਼ਨ ਲੈਣਾ ਪਵੇਗਾ। ਇਸ ਲਈ ਸਹੀ ਥਾਂ ਤੇ ਸਮਾਂ ਖੁਦ ਤੈਅ ਕਰਾਂਗੇ।

ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਹੈਕਿੰਗ ਅਪਰੇਸ਼ਨ ਵਿੱਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਸਿੱਧੇ ਤੌਰ ‘ਤੇ ਸ਼ਾਮਲ ਸਨ। ਸਰਕਾਰੀ ਕੰਮਕਾਜ ‘ਤੇ ਪਤਿਨ ਦਾ ਸ਼ਿਕੰਜਾ ਮਜ਼ਬੂਤ ਹੈ ਇਸ ਲਈ ਸਾਫ ਹੈ ਕਿ ਉਨ੍ਹਾ ਨੂੰ ਇਸ ਗੱਲ ਦੀ ਖਬਰ ਸੀ।

ਮੀਡੀਆ ਰਿਪੋਰਟਾਂ ਸੀ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਰੂਸੀ ਹੈਕਰਾਂ ਨੇ ਚੋਣਾਂ ਨੂੰ ਪ੍ਰਭਾਵਿਤ ਕੀਤਾ। ਇਸ ਕਾਰਨ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੱਧ ਨੁਕਸਾਨ ਹੋਇਆ ਹੈ। ਦੂਜੇ ਪਾਸੇ ਡੋਨਲਡ ਟਰੰਪ ਇਨ੍ਹਾਂ ਖਬਰਾਂ ਨੂੰ ਖਾਰਜ ਕਰਦੇ ਆਏ ਹਨ।

print
Share Button
Print Friendly, PDF & Email