ਡਿੰਗੂ-ਡਿੰਗੂ ਕਰਦੀ ਭਦੌੜ ਦੇ ਪ੍ਰਾਇਮਰੀ ਸਕੂਲ ਦੀ ਕੰਧ

ss1

ਡਿੰਗੂ-ਡਿੰਗੂ ਕਰਦੀ ਭਦੌੜ ਦੇ ਪ੍ਰਾਇਮਰੀ ਸਕੂਲ ਦੀ ਕੰਧ
ਵਿਦਿਆਰਥੀ ਅਤੇ ਅਧਿਆਪਕ ਡਰ ਦਾ ਸਾਏ ਹੇਠ ਕੱਢ ਰਹੇ ਨੇ ਦਿਨ

ਭਦੌੜ 15 ਦਸੰਬਰ (ਵਿਕਰਾਂਤ ਬਾਂਸਲ) ਕਸਬੇ ਦੇ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਭਦੌੜ ਦੀ ਕੰਧ ਕਿਸੇ ਸਮੇਂ ਵੀ ਡਿਗ ਕੇ ਹਾਦਸੇ ਨੂੰ ਜਨਮ ਦੇ ਸਕਦੀ ਹੈ ਅਤੇ ਇਸ ਵੱਲ ਉੱਚ ਅਧਿਕਾਰੀਆਂ ਦਾ ਧਿਆਨ ਦਿਵਾਉਣ ਦੇ ਬਾਵਜੂਦ ਇਸ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਇਸ ਸਕੂਲ ਵਿਚ ਪਹਿਲੀ ਤੋਂ 5ਵੀਂ ਤੱਕ 180 ਬੱਚੇ ਪੜਦੇ ਹਨ ਅਤੇ ਇਨਾਂ ਬੱਚਿਆਂ ਨੂੰ ਪੜਾਉਣ ਲਈ 5 ਅਧਿਆਪਕ ਹਨ ਸਕੂਲ ਵਿਚ 6 ਕਮਰੇ ਬਣੇ ਹੋਏ ਹਨ ਅਤੇ ਇਸ ਤੋਂ ਇਲਾਵਾ ਪਿ੍ਰੰਸੀਪਲ ਦਾ ਇਕ ਵੱਖਰਾ ਕਮਰਾ ਹੈ ਪਰ ਸਕੂਲ ਦੀ ਡਿਗੂੰ-ਡਿਗੂੰ ਕਰਦੀ ਉਕਤ ਕੰਧ ਕਾਰਨ ਹਰ ਸਮੇਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡਰ ਦੇ ਪਰਛਾਵੇਂ ਹੇਠ ਜਿਊਣਾ ਪੈ ਰਿਹਾ ਹੈ ਵਿਦਿਆਰਥੀਆਂ ਨੂੰ ਕੰਧ ਕੋਲ ਜਾਣ ਤੋਂ ਰੋਕਿਆ ਹੋਇਐ ਇਕ ਅਧਿਆਪਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਉਹ ਸਕੂਲ ਦੀ ਸਾਲਾਨਾ ਰਿਪੋਰਟ ਤਿਆਰ ਕਰਦੇ ਹਨ ਅਤੇ ਇਸ ਰਿਪੋਰਟ ਵਿਚ ਦੱਸਿਆ ਜਾਂਦਾ ਹੈ ਕਿ ਇਹ ਕੰਧ ਡਿੱਗਣ ਵਾਲੀ ਹੈ, ਇਸ ਸਬੰਧੀ ਕੋਈ ਗ੍ਰਾਂਟ ਭੇਜੀ ਜਾਵੇ ਪਰ ਫਿਰ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਜਦੋਂ ਇਸ ਸਬੰਧੀ ਸਕੂਲ ਅਧਿਆਪਕ ਤੋਂ ਇਹ ਪੁੱਛਿਆ ਕਿ ਇਸ ਕੰਧ ਦੇ ਡਿੱਗਣ ਨਾਲ ਤਾਂ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਤਾਂ ਉਨਾਂ ਜਵਾਬ ਦਿੰਦਿਆਂ ਕਿਹਾ ਕਿ ਉਨਾਂ ਵਿਦਿਆਰਥੀਆਂ ਨੂੰ ਉਕਤ ਕੰਧ ਕੋਲ ਜਾਣ ਤੋਂ ਰੋਕਿਆ ਹੋਇਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *