ਸਰਦੂਲਗੜ੍ਹ ਚ ਮੋਫਰ ਨੂੰ ਟਿਕਟ ਮਿਲਣ ਤੇ ਕਾਂਗਰਸੀ ਖੇਮੇ ਚ ਖੁਸ਼ੀ ਦੀ ਲਹਿਰ

ss1

ਸਰਦੂਲਗੜ੍ਹ ਚ ਮੋਫਰ ਨੂੰ ਟਿਕਟ ਮਿਲਣ ਤੇ ਕਾਂਗਰਸੀ ਖੇਮੇ ਚ ਖੁਸ਼ੀ ਦੀ ਲਹਿਰ
ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ:ਮੌਫਰ

ਸਰਦੂਲਗੜ੍ਹ 15 ਦਸੰਬਰ (ਗੁਰਜੀਤ ਸ਼ੀਂਹ)ਕਾਂਗਰਸ ਪਾਰਟੀ ਵੱਲੋ ਪੰਜਾਬ ਚ ਆਪਣੇ 61 ਉਮੀਦਵਾਰਾ ਦੀ ਪਹਿਲੀ ਸੂਚੀ ਐਲਾਨਨ ਚ ਸਰਦੂਲਗੜ੍ਹ ਤੋ ਕਾਂਗਰਸ ਪਾਰਟੀ ਦੇ ਸ.ਅਜੀਤਇੰਦਰ ਸਿੰਘ ਮੋਫਰ ਨੂੰ ਉਮੀਦਵਾਰ ਬਣਾਉਣ ਤੇ ਇਸ ਹਲਕੇ ਦੇ ਕਾਂਗਰਸੀ ਖੇਮੇ ਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੌਕੇ ਮੋਫਰ ਨੇ ਕਿਹਾ ਪਾਰਟੀ ਵੱਲੋ ਲਏ ਗਏ ਫੈਸਲੇ ਤੋ ਉਹ ਖੁਸ਼ ਹਨ ਪਾਰਟੀ ਵੱਲੋ ਸੌਂਪੀ ਜੁੰਮੇਵਾਰੀ ਨੂੰ ਉਹ ਪਹਿਲਾਂ ਦੀ ਤਰਾਂ ਪੂਰੀ ਤਣਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰਾਂ ਉਤਰਨ ਦੀ ਕੋਸ਼ਿਸ਼ ਕਰਨਗੇ।ਇਸ ਖੁਸ਼ੀ ਚ ਕਾਂਗਰਸ ਦੇ ਸੀਨੀਅਰ ਆਗੂ ਬਾਬਾ ਨਰੈਣ ਮੁਨੀ ਪ੍ਰੋ.ਜੀਵਨਦਾਸ ਬਾਵਾ ,ਸਤਪਾਲ ਵਰਮਾ ,ਅਮਰੀਕ ਸਿੰਘ ਢਿੱਲੋ ,ਰਜੇਸ਼ ਗਰਗ ,ਮਥੁਰਾਦਾਸ ਗਰਗ ,ਬਲਾਕ ਪ੍ਰਧਾਨ ਜਗਰੂਪ ਸਿੰਘ ਕਲੀਪੁਰ ਡੁੰਬ ,ਝੁਨੀਰ ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ , ਸੁਖਵਿੰਦਰ ਸਿੰਘ ਸੁੱਖੀ ਸਰਦੂਲਗੜ੍ਹ ,ਰਾਮ ਸਿੰਘ ਸਰਦੂਲਗੜ੍ਹ ,ਯੂਥ ਕਾਂਗਰਸ ਬਠਿੰਡਾ ਦੇ ਪ੍ਰਧਾਨ ਜਗਸੀਰ ਸਿੰਘ ਮੀਰਪੁਰ ,ਝੁਨੀਰ ਦੇ ਪ੍ਰਧਾਨ ਜੱਗਾ ਬੁਰਜ ,ਮੀਤ ਪ੍ਰਧਾਨ ਲਛਮਣ ਸਿੰਘ ਸਿੱਧੂ ,ਬਲਵਿੰਦਰ ਸਿੰਘ ਕੋਰਵਾਲਾ ,ਬਿੱਲੂ ਸਿੰਘ ਬੁਰਜ ਨੇ ਜਿੱਥੇ ਕਾਂਗਰਸ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ ਉੱਥੇ ਮੋਫਰ ਪਰਿਵਾਰ ਨੁੰ ਵਧਾਈ ਦਿੱਤੀ ਹੈ।ਟਿਕਟ ਦਾ ਐਲਾਨ ਹੁੰਦਿਆਂ ਹੀ ਪੂਰੇ ਹਲਕੇ ਦੇ ਕਾਂਗਰਸੀਆਂ ਦੇ ਵੱਖਰੇ ਕਿਸਮ ਦਾ ਜੋਸ਼ ਪਾਇਆ ਜਾ ਰਿਹਾ ਹੈ।

print
Share Button
Print Friendly, PDF & Email