ਸਰਕਾਰੀ ਸਕੂਲ ਫਤਿਹਪੁਰ ਖੁਰਦ ਵਿੱਚ ਵਿਧਾਇਕ ਨੇ ਲੜਕੀਆਂ ਨੂੰ ਵੰਡੇ ਸਾਇਕਲ

ss1

ਸਰਕਾਰੀ ਸਕੂਲ ਫਤਿਹਪੁਰ ਖੁਰਦ ਵਿੱਚ ਵਿਧਾਇਕ ਨੇ ਲੜਕੀਆਂ ਨੂੰ ਵੰਡੇ ਸਾਇਕਲ

ਗੜ੍ਹਸ਼ੰਕਰ 15 ਦਸੰਬਰ (ਅਸ਼ਵਨੀ ਸ਼ਰਮਾ) ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਫਤਿਹਪੁਰ ਖੁਰਦ ਵਿਖੇ ਮਾਈ ਭਾਗੋਸਕੀਮ ਤਹਿਤ 11 ਕਲਾਸ ਦੀਆਂ ਵਿਦਿਆਰਥਣਾ ਨੂੰ ਹਲਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਸਾਈਕਲ ਵੰਡੇ। ਇਸ ਮੌਕੇ ਸੰਬੋਧਨ ਕਰਦਿਆ ਉਹਨਾ ਨੇ ਕਿਹਾ ਕਿ ਸੂਬੇ ਦੀ ਅਕਾਲੀ ਦਲ-ਭਾਜਪਾ ਦੀ ਸਰਕਾਰ ਨੇ ਸੂਬੇ ਨੂੰ ਹਰ ਪੱਖੋ ਵਿਕਾਸ ਦੀਆ ਲੀਹਾਂ ਤੇ ਲਿਆਉਣ ਵਿੱਚ ਕੋਈ ਕਸਰ ਨਹੀ ਛੱਡੀ। ਜਿਸ ਲਈ ਸੂਬੇ ਦੇ ਲੋਕ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੌਣਾ ਵਿੱਚ ਮੁੜ ਤੋ ਅਕਾਲ਼ੀ ਦਲ-ਭਾਜਪਾ ਦੀ ਸਰਕਾਰ ਲਿਆਉਣਗੇ। ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸ਼ੀਪਲ ਹਰੀ ਕ੍ਰਿਸ਼ਨ ਨੇ ਪਹੁੰਚਿਆਂ ਸਖਸੀਅਤਾ ਨੂੰ ਜੀ ਆਇਆ ਕਿਹਾ। ਇਸ ਮੌਕੇ ਸਰਪੰਚ ਅਮਰਜੀਤ ਸਿੰਘ, ਇਕਬਾਲ ਸਿੰਘ ਐਨ.ਆਰ.ਆਈ, ਨੰਬਰਦਾਰ ਤੇਜਾ ਸਿੰਘ, ਗੁਰਨਾਮ ਸਿੰਘ ਪੰਚ, ਸਕੂਲ ਕਮੇਟੀ ਦੇ ਚੇਅਰਪਰਸਨ ਸੀਮਾ ਰਾਣੀ, ਦਲਜੀਤ ਸਿੰਘ ਅਤੇ ਸਮੂਹ ਸਟਾਫ ਵਿਦਿਆਰਥੀ ਹਾਜਰ ਸਨ। ਮੰਚ ਸੰਚਾਲਨ ਪਰਮਿੰਦਰ ਕੌਰ ਨੇ ਕੀਤਾ।

print
Share Button
Print Friendly, PDF & Email