ਅੱਜ ਜਿਲਾ ਹੁਸ਼ਿਆਰਪੁਰ ਦੇ ਸਮੂਹ ਅਪਥਲਮਿਕ ਅਫਸਰ ਛੁੱਟੀ ਤੇ ਰਹੇ

ss1

ਅੱਜ ਜਿਲਾ ਹੁਸ਼ਿਆਰਪੁਰ ਦੇ ਸਮੂਹ ਅਪਥਲਮਿਕ ਅਫਸਰ ਛੁੱਟੀ ਤੇ ਰਹੇ

ਗੜ੍ਹਸ਼ੰਕਰ 14 ਦਸੰਬਰ (ਅਸ਼ਵਨੀ ਸ਼ਰਮਾ) ਪੰਜਾਬ ਅਪਥਲਮਿਕ ਅਫਸਰ ਐਸੋਸੀਏਸ਼ਨ ਵਲੋਂ ਦਿੱਤੇ ਗਏ ਸੱਦੇ ਤੇ ਅੱਜ ਜਿਲਾ ਹੁਸ਼ਿਆਰਪੁਰ ਦੇ ਸਮੂਹ ਅਪਥਲਮਿਕ ਅਫਸਰ ਛੁੱਟੀ ਤੇ ਰਹੇ ਅਤੇ ਸਮੂਹ ਜਿਲਾ ਅੰਦਰ ਅੱਖਾਂ ਦੇ ਇਲਾਜ ਦੀਆਂ ਓ ਪੀ ਡੀ ਸੇਵਾਵਾਂ ਬੰਦ ਰਹੀਆ। ਜਿਸ ਕਰਕੇ ਅੱਖਾਂ ਦੇ ਚੱਕਅਪ ਕਰਵਾਉਣ ਆਏ ਸੈਂਕੜੇ ਮਰੀਜ਼ ਪ੍ਰਭਾਤਿ ਹੋਏ। ਇਸ ਮੌਕੇ ਜਾਣਕਾਰੀ ਦਿੰਦੇ ਅਪਥਲਮਿਕ ਅਫਸਰ ਐਸੋਸੀਏਸ਼ਨ ਦੇ ਮੈਂਬਰ ਪਰਮਿੰਦਰ ਸਿੰਘ, ਰਾਜਾ ਰਾਮ ਭਾਟੀਆ, ਰਾਜ ਕੁਮਾਰ, ਹਰਦੀਪ ਸਿੰਘ, ਰਜਿੰਦਰ ਸਿੰਘ, ਨੀਲਮ ਭਾਟੀਆ, ਕ੍ਰਿਸ਼ਨਾ, ਚੰਦਰ ਕੁਮਾਰ, ਦਵਿੰਦਰ ਸੈਣੀ, ਸੰਜੀਵ ਲੂਥਰਾ ਅਤੇ ਸ਼ਾਮ ਸੁੰਦਰ ਦੀ ਹਾਜ਼ਰੀ ਵਿੱਚ ਦੱਸਿਆ ਕਿ ਪਹਿਲਾਂ ਤਨਖਾਹ ਕਮਿਸ਼ਨ ਅਤੇ ਬਾਅਦ ਵਿੱਚ ਕੈਬਨਿਟ ਸਬ ਕਮੇਟੀ ਵਲੋਂ ਇਸ ਕੇਡਰ ਦੀ ਨਿਗੂਣੀ ਗ੍ਰੇਡ ਪੇ ਵਿੱਚ ਵਾਧਾ ਨਾ ਕਰਨ ਅਤੇ ਪ੍ਰਮੋਸ਼ਨ ਚੈਂਨਲ ਨਾ ਹੋਣ ਕਾਰਨ ਕੇਡਰ ਵਿੱਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਅਪਥਲਮਿਕ ਅਫਸਰ ਦੀ ਪੋਸਟ ਤੇ ਭਰਤੀ ਹੋਣ ਤੋਂ ਬਾਅਦ ਬਿਨਾਂ ਪ੍ਰਮੋਸ਼ਨ ਤੋਂ ਇਸੇ ਹੀ ਪੋਸਟ ਤੋਂ ਰਿਟਾਇਰ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵੀ ਐਸੋਸੀਏਸ਼ਨ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਹੈ। ਜਿਸ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਯੂਨੀਅਨ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਤਾਂ ਕਿ ਸੰਕੇਤਕ ਹੜਤਾਲ ਤੋਂ ਬਾਅਦ ਉਨਾਂ ਨੂੰ ਹੋਰ ਸੰਘਰਸ਼ ਕਰਨ ਦੀ ਲੋੜ ਨਾ ਪਵੇ। ਇਸ ਮੌਕੇ ਸਮੂਹ ਜਿਲਾ ਹੁਸ਼ਿਆਰਪੁਰ ਦੇ ਅਪਥਲਮਿਕ ਅਫਸਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *