ਇੰਨਕਮ ਟੈਕਸ ਵਿਭਾਗ ਦੀ ਛਾਪਾ ਮਾਰੀ ਦੀਆਂ ਅਫਵਾਵਾ ਦਾ ਬਜ਼ਾਰ ਗਰਮ

ss1

ਇੰਨਕਮ ਟੈਕਸ ਵਿਭਾਗ ਦੀ ਛਾਪਾ ਮਾਰੀ ਦੀਆਂ ਅਫਵਾਵਾ ਦਾ ਬਜ਼ਾਰ ਗਰਮ
ਭੀੜ ਵਪਾਰੀਆਂ ਨੂੰ ਬੈਕਾਂ ਵਿੱਚ ਦਾਖਲ ਨਹੀਂ ਹੋਣ ਦਿੰਦੀ

ਬੁਢਲਾਡਾ 15 ਦਸਬੰਰ(ਤਰਸੇਮ ਸ਼ਰਮਾਂ) : ਸ਼ਹਿਰ ਵਿੱਚ ਨੋਟ ਬੰਦੀ ਕਾਰਨ ਹਰ ਵਰਗ ਦੇ ਲੋਕ ਜਿੱਥੇ ਅਨੇਕਾਂ ਸਮੱਸਿਆਵਾ ਵਿੱਚ ਘਿਰੇ ਹੋਏ ਹਨ। ਉੱਥੇ ਅੱਜ ਇਨਕਮ ਟੈਕਸ ਵਿਭਾਗ ਵੱਲੋ ਛਾਪਾ ਮਾਰਨ ਦੀ ਅਫਵਾਹ ਦੇ ਕਾਰਨ ਵਪਾਰੀਆਂ ਵਿੱਚ ਡਰ ਦਾ ਮਾਹੋਲ ਬਣਿਆ ਹੋਇਆ ਹੈ । ਬੈਕਾਂ ਦੇ ਬਾਹਰ ਆਪਣਿਆਂ ਖਾਤਿਆ ਵਿੱਚੋ ਨਕਦੀ ਕਢਵਾਉਣ ਲਈ ਸਵੇਰ 5 ਵਜੇ ਤੋ ਹੀ ਲਾਇਨਾਂ ਵਿੱਚ ਲੋਕ ਲੱਗ ਰਹੇ ਹਨ ਅਤੇ ਦੇਰ ਸ਼ਾਮ ਤੱਕ ਬਾਰੀ ਆਉਣ ਤੇ ਕੈਸ਼ ਖਤਮ ਹੋ ਜਾਣ ਕਾਰਨ ਅਨੇਕਾਂ ਵਿਅਕਤੀਆਂ ਨੂੰ ਆਪਣੇ ਪੇਸੈ ਲੈਣ ਲਈ ਕਈਕਈ ਦਿਨ ਬੈਕਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਬੈਕਾਂ ਦਾ ਆਨ ਲਾਈਨ ਕੰਮ ਕਾਜ ਵੀ ਬੁਰੀ ਤਰ੍ਹਾ ਪ੍ਰਵਾਵਿਤ ਹੋ ਰਿਹਾ ਹੈ। ਸ਼ਹਿਰ ਦੇ ਕੁੱਝ ਆੜਤੀਆਂ ਦਾ ਕਹਿਣਾ ਹੈ ਕਿ ਚੈਕਾਂ ਰਾਹੀਂ ਅਦਾਇਗੀ, ਆਰ ਟੀ ਜੀ ਐਸ, ਬੈਕ ਡਰਫਾਟ ਚੈਂਕ ਬੁੱਕ , ਏ ਟੀ ਐੱਮ ਆਦਿ ਪ੍ਰਾਪਤ ਕਰਨ ਲਈ ਬੈਕਾਂ ਅੱਗੇ ਲੋਕਾਂ ਦੀ ਭੀੜ ਉਨ੍ਹਾਂ ਨੂੰ ਬੈਕਾਂ ਵਿੱਚ ਦਾਖਿਲ ਨਹੀ ਹੋਣ ਦਿੰਦੀ। ਜਿਸ ਕਾਰਨ ਹਰ ਛੋਟੇ ਵੱਡੇ ਵਪਾਰੀ ਦਾ ਕੰਮ ਕਾਜ ਬੁਰੀ ਤਰ੍ਹਾਂ ਪ੍ਰਵਾਇਤ ਹੋ ਰਿਹਾ ਹੈ। ਆੜਤੀਆਂ ਐਸ਼ੋਸ਼ੀਏਸਣ ਪੰਜਾਬ ਦੇ ਮੀਤ ਪ੍ਰਧਾਨ ਕੇਸ਼ੋ ਰਾਮ ਗੋਇਲ ਦਾ ਕਹਿਣਾ ਹੈ ਕਿ ਨੋਟਬੰਦੀ ਕਾਰਨ ਕਿਸਾਨਾਂ ਵਪਾਰੀਆਂ ਅਤੇ ਮਜਦੂਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਉਹਨਾਂ ਕਿਹਾ ਕਿ ਬੈਕਾਂ ਵਿੱਚ ਇੱਕਠੀ ਨਕਦੀ ਵਪਾਰੀਆਂ ਨੂੰ ਨਾ ਮਿਲਣ ਕਾਰਨ ਝੋਨੇ ਦੀ ਫਸਲ ਦੀ ਅਦਾਇਗੀ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਸ਼ਬਜੀ ਵਿਕਰੇਤਾ ਯੂਨੀਅਨ ਦੇ ਆਗੂ ਰਾਧਾ, ਰਾਜੂ ਸ਼ਰਮਾਂ ਦਾ ਕਹਿਣਾ ਹੈ ਕਿ ਨੋਟਬੰਦੀ ਕਾਰਨ ਸ਼ਬਜੀ ਦੀ ਵਿਕਰੀ ਤੇ ਵੀ ਮੰਦੀ ਦਾ ਪ੍ਰਭਾਵ ਪਿਆ ਹੈ। ਕਰਿਆਣਾ ਯੂਨੀਅਨ ਦੇ ਆਗੂ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਗੱਲਿਆਂ ਵਿੱਚ ਨਕਦੀ ਅੱਜ ਕੱਲ੍ਹ ਨਜਰ ਨਹੀਂ ਆਉਦੀ। ਉਧਾਰ ਦਾ ਕਾਰੋਬਾਰ ਭਾਰੂ ਹੋ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *