ਮਗਨਰੇਗਾ ਮਜਦੂਰਾਂ ਨੇ ਅਰਥੀ ਫੂਕ ਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

ss1

ਮਗਨਰੇਗਾ ਮਜਦੂਰਾਂ ਨੇ ਅਰਥੀ ਫੂਕ ਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

ਬੁਢਲਾਡਾ 15, ਦਸੰਬਰ(ਤਰਸੇਮ ਸ਼ਰਮਾਂ): ਆਪਣੀਆਂ ਹੱਕੀ ਮੰਗਾਂ ਦੇ ਸੰਬੰਧ ਵਿੱਚ ਮਗਨਰੇਗਾ ਮਜਦੂਰਾਂ ਵੱਲੋਂ ਬੀ ਡੀ ਪੀ ਓ ਦਫਤਰ ਦੇ ਬਾਹਰ ਧਰਨਾਂ ਦੇ ਕੇ ਅਰਥੀ ਫੂਕ ਮੁਜ਼ਹਰਾ ਕੀਤਾ ਗਿਆ। ਇਸ ਧਰਨੇ ਨੂੰ ਸੰਬੌਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਦੇ ਆਗੂ ਸੱਤਪਾਲ ਸਿੰਘ ਨੇ ਕਿਹਾ ਕਿ ਬੀ ਡੀ ਪੀ ਓ ਦਾ ਮਗਨਰੇਗਾ ਮਜਦੂਰਾਂ ਪ੍ਰਤੀ ਰਵੱਈਆਂ ਠੀਕ ਨਾ ਹੋਣ ਕਾਰਨ ਮਜਬੂਰਨ ਅੱਜ ਸਾਨੂੰ ਹੱਕੀ ਮੰਗਾਂ ਲਈ ਧਰਨਾਂ ਲਾ ਕੇ ਅਰਥੀ ਫੂਕਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਮਜਦੂਰਾਂ ਦੀਆਂ ਮੰਗਾਂ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਆਪਣੀ ਮਨਮਰਜੀ ਅਪਣਾਉਂਦਿਆਂ ਮਜਦੂਰਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸ ਡੀ ਐੱਮ ਬੁਢਲਾਡਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਤੇ ਮੋਰਚੇ ਦੇ ਆਗੂ ਇੰਦਰਜੀਤ ਕੋਰ, ਜ਼ਸਵੀਰ ਕੋਰ, ਛਿੰਦਰ ਕੋਰ, ਭੋਲਾ ਸਿੰਘ ਗੁੜੱਦੀ, ਮਿੱਠੂ ਸਿੰਘ ਫੁਲੂਵਾਲਾ ਡੋਗਰਾ, ਪੱਪੂ ਸਿੰਘ ਗੁੜੱਦੀ, ਮਾਲੀ ਰਾਮ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।

print
Share Button
Print Friendly, PDF & Email