ਮਾਈ ਭਾਗੋ ਸਕੀਮ ਤਹਿਤ ਸਕੂਲ ਵਿੱਚ ਸਾਇਕਲ ਵੰਡੇ

ss1

ਮਾਈ ਭਾਗੋ ਸਕੀਮ ਤਹਿਤ ਸਕੂਲ ਵਿੱਚ ਸਾਇਕਲ ਵੰਡੇ

ਬੁਢਲਾਡਾ 15, ਦਸੰਬਰ(ਤਰਸੇਮ ਸ਼ਰਮਾਂ): ਪੰਜਾਬ ਸਰਕਾਰ ਵੱਲੋਂ ਚਲਾਈ ਮਾਈ ਭਾਗੋ ਸਕੀਮ ਤਹਿਤ ਇੱਥੋਂ ਨਜਦੀਕੀ ਪਿੰਡ ਬੱਛੂਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 11ਵੀ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਇਕਲ ਵੰਡੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਚਰਨ ਸਿੰਘ ਮਾਨ ਨੇ ਦੱਸਿਆਂ ਕਿ ਅਪ੍ਰੈਲ 2016 ਤੌਂ ਇਹ ਸਕੂਲ ਸੀਨੀਅਰ ਸੈਕੰਡਰੀ ਸਕੂਲ ਸਕੂਲ ਬਣਿਆਂ ਹੈ ਅਤੇ ਇੱਥੇ 11ਵੀਂ ਜਮਾਤ ਸ਼ੁਰੂ ਹੋਈ ਹੈ। ਜਿਸ ਵਿੱਚ ਕੁੱਲ 23 ਲੜਕੀਆਂ ਹੀ ਦਾਖਲ ਹੋਇਆ ਹਨ। ਉਹਨਾਂ ਦੱਸਿਆਂ ਕਿ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਮਾਈ ਭਾਗੋ ਸਕੀਮ ਤਹਿਤ ਸਾਇਕਲ ਵੰਡਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਗ੍ਰਾਮ ਪੰਚਾਇਤ ਤੋਂ ਇਲਾਵਾ, ਸਕੂਲ ਮੈਨੇਜਮੇਂਟ ਕਮੇਟੀ ਦੇ ਚੇਅਰਮੈਨ ਸੁਖਰਾਜ ਸਿੰਘ, ਮੈਂਬਰ ਨਛੱਤਰ ਸਿੰਘ ਆਦਿ ਸਮੂਹ ਸਕੂਲ ਸਟਾਫ ਹਾਜ਼ਰ ਸੀ।

print
Share Button
Print Friendly, PDF & Email