ਸਕੂਲ ਦਾ ਸਲਾਨਾ ਦਿਵਸ ਸ਼ਾਨੋ ਸ਼ੌਕਤ ਨਾਲ ਸੰਪੰਨ

ss1

ਸਕੂਲ ਦਾ ਸਲਾਨਾ ਦਿਵਸ ਸ਼ਾਨੋ ਸ਼ੌਕਤ ਨਾਲ ਸੰਪੰਨ

ਗੁਰੂਹਰਸਹਾਏ, 15 ਦਸੰਬਰ (ਗੁਰਮੀਤ ਕਚੂਰਾ) ਸਕੂਲ ਵਿੱਚ ਜਿਥੇ ਬੱਚਿਆਂ ਦੀ ਪੜਾਈ ਨੂੰ ਦੇਖ ਕੇ ਮਾਪਿਆਂ ਦਾ ਦਿਲ ਖੁਸ਼ ਹੁੰਦਾ ਹੈ, ਉਥੇ ਹੀ ਸਕੂਲ ਦੇ ਸਲਾਨਾ ਦਿਵਸ ਵਿੱਚ ਆਪਣੇ ਬੱਚਿਆਂ ਨੂੰ ਭਾਗ ਲੈਦੇ ਦੇਖ ਕੇ ਉਨਾਂ ਦੀ ਛਾਤੀ ਮਾਨ ਨਾਲ ਚੋੜੀ ਹੋ ਜਾਂਦੀ ਹੈ। ਇਸੇ ਤਰਾਂ ਹੀ ਦੇਖਣ ਨੂੰ ਮਿਲਿਆ ਗੁਰੂੁਹਰਸਹਾਏ ਦੇ ਜੀਜਸ ਐਂਡ ਮੇਰੀ ਕਾਂਨਵੇਂਟ ਸਕੂਲ ਵਿੱਚ ਜਿਥੇ ਸਕੂਲ ਦੇ ਸਲਾਨਾ ਦਿਵਸ ਵਿੱਚ ਮਾਪਿਆ ਵੱਲੋਂ ਆਪਣੇ ਬੱਚਿਆਂ ਨੂੰ ਭਾਗ ਲੈਦੇ ਦੇਖ ਕੇ ਸੀਨਾ ਚੋੜਾ ਹੋਇਆ। ਸਲਾਨਾ ਦਿਵਸ ਦੇ ਸੰਪੰਨ ਹੋਣ ਤੇ ਮਾਪਿਆ ਨੇ ਸਕੂਲ ਦੀ ਪ੍ਰਿੰਸੀਪਲ ਏਕਤਾ ਮੁੰਜਾਲ ਨੂੰ ਵਧਾਈ ਦਿੱਤੀ। ਇਸ ਮੌਕੇ ਮੁੱਖ ਤੌਰ ‘ਤੇ ਪਹੁੰਚੇ ਮੁੱਖ ਮਹਿਮਾਨ ਡੀ.ਵੀ.ਐਮ.ਤੇਜਾ (ਫਲਾਇਟ ਲੈਫਟੀਨੈਂਟ ਇੰਡਿਅਨ ਏਅਰ ਫੋਰਸ) ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਮਾਪਿਆ ਵੱਲੋਂ ਬਹੁਤ ਸ਼ਲਾਘਾ ਕੀਤਾ ਗਈ। ਇਸ ਮੌਕੇ ਜੇ.ਐਨ ਐਜੂਕੇਸ਼ਨ ਸੋਸਾਇਟੀ ਦੇ ਚੇਅਰਮੈਨ ਸ੍ਰੀ ਜਨਕ ਰਾਜ ਮੁੰਜਾਲ ਨੇ ਸੰਬੋਧਨ ਕਰਦੇ ਕਿਹਾ ਕਿ ਬੱਚਿਆਂ ਵੱਲੋਂ ਪੂਰੇ ਸਾਲ ਦੀ ਕੀਤੀ ਗਈ ਮਿਹਨਤ ਨੂੰ ਜੇਕਰ ਦੇਖਣਾ ਹੋਵੇ ਤਾਂ ਇਨਾਂ ਪ੍ਰੋਗਰਾਮਾਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ‘ਤੇ ਸਕੂਲ ਦੀ ਮੈਨੇਜਮੇਟ ਕਮੇਟੀ ਤੋਂ ਇਲਾਵਾ ਸਕੂਲ ਦੇ ਸਾਰੇ ਸਟਾਫ ਵੱਲੋਂ ਕੀਤੀ ਮਿਹਨਤ ਵੀ ਦੇਖਣ ਯੋਗ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਪਿਆ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਇਸ ਪ੍ਰੋਗਰਾਮ ਵਿੱਚ ਭਾਗ ਲੈਦੇ ਦੇਖ ਕੇ ਉਨਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਇਹੋ ਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ਼ ਵੱਧਦਾ ਹੈ। ਸਲਾਨਾ ਦਿਵਸ ਵਿੱਚ ਕਈ ਤਰਾਂ ਦੀਆਂ ਆਇਟਮਾਂ ਦਿਖਾਈਆਂ ਗਈਆਂ, ਜਿਨਾਂ ਵਿੱਚ ਐਲ.ਈ.ਡੀ.ਡਾਂਸ, ਗਨੇਸ਼ ਵੰਦਨਾ ਅਤੇ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਣ ਵਾਲੇ ਕਈ ਪ੍ਰੋਗਰਾਮਾਂ ਦੀ ਮਾਪਿਆ ਵੱਲੋਂ ਕਾਫ਼ੀ ਪ੍ਰਸੰਸ਼ਾ ਕੀਤੀ ਗਈ। ਮੁੱਖ ਮਹਿਮਾਨ ਨੇ ਬੱਚਿਆਂ ਅਤੇ ਮਾਪਿਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਹੋ ਜਿਹੇ ਬੱਚੇ ਹੀ ਅੱਗੇ ਜਾ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਂਦੇ ਹਨ। ਉਨਾਂ ਕਿਹਾ ਕਿ ਸਕੂਲ ਵੱਲੋਂ ਕੀਤੇ ਇਸ ਉਪਰਾਲੇ ਨਾਲ ਉਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਸਕੂਲ ਦੇ ਸਾਰੇ ਸਟਾਫ ਦੀ ਮਿਹਨਤ ਨੂੰ ਦੇਖ ਕੇ ਵੀ ਉਨਾਂ ਦਾ ਦਿਲ ਬਾਗੋ ਬਾਗ ਹੋਇਆ ਹੈ। ਇਸ ਮੌਕੇ ‘ਤੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *