ਚੋਣ ਜਾਬਤੇ ਤੋਂ ਬਾਅਦ ਅਕਾਲੀ ਤੇ ਕਾਂਗਰਸ ਨੂੰ ਲੋਕ ਮੂੰਹ ਨਹੀਂ ਲਗਾਉਣਗੇ : ਮਲਕੀਤ ਥਿੰਦ

ss1

ਚੋਣ ਜਾਬਤੇ ਤੋਂ ਬਾਅਦ ਅਕਾਲੀ ਤੇ ਕਾਂਗਰਸ ਨੂੰ ਲੋਕ ਮੂੰਹ ਨਹੀਂ ਲਗਾਉਣਗੇ : ਮਲਕੀਤ ਥਿੰਦ
ਪਿੰਡਾ ਦਾ ਕੀਤਾ ਡੋਰ ਟੂ ਡੋਰ ਦੋਰਾ ਲੋਕਾ ਨੁੰ ਕਰਵਾਇਆ ਆਪ ਦੀਆ ਨੀਤੀਆ ਤੋ ਜਾਣੂ

ਗੁਰੁਹਰਸਹਾਏ, 15 ਦਸੰਬਰ (ਗੁਰਮੀਤ ਕਚੂਰਾ) ਹਲਕਾ ਗੁਰੂਹਰਸਹਾਏ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਅੱਜ ਹਲਕੇ ਦੇ ਖੰਭੇ, ਨੌਲ, ਸਵਾਈ ਕੇ ਭੋਖੜੀ ਦਾ ਦੌਰਾ ਡੋਰ ਟੂ ਡੋਰ ਕੀਤਾ ਗਿਆ। ਇਨਾਂ ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆਂ ਤੇ ਚੋਣ ਮੈਨੀਫੇਸਟੋ ਦੇ ਪੱਤਰ ਵੀ ਲੋਕਾਂ ਨੂੰ ਦਿੱਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲਕੀਤ ਥਿੰਦ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਜੋ ਵਿਕਾਸ ਦਾ ਢੰਡੋਰਾ ਪਿੱਟਿਆ ਉਹ ਹੋਏ ਵਿਕਾਸ ਨੂੰ ਹਰ ਪਿੰਡ ਦੇ ਵੋਟਰ ਚੰਗੀ ਤਰਾਂ ਜਾਣਦੇ ਹਨ ਤੇ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਬੋਲਦਿਆਂ ਉਨਾਂ ਕਿਹਾ ਕਿ ਉਹ ਹਲਕੇ ਵਿੱਚ ਆਪਣੀ ਸਰਕਾਰ ਨਾ ਹੋਣ ਦੀ ਗੱਲ ਕਹਿ ਕੇ ਡੰਗ ਟਪਾ ਰਿਹਾ ਹੈ, ਜਦ ਕਿ ਵਿਕਾਸ ਤਾਂ ਦਿੱਲੀ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਕੀਤਾ ਹ,ੈ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵਧੀਆਂ ਫਰਨੀਚਰ, ਬਿਲਡਿੰਗ ਦੇ ਪ੍ਰਬੰਧ ਤੇ ਦੱਸ ਲੱਖ ਰੁਪਏ ਦਾ ਸਟੱਡੀ ਲੌਨ ਦਿੱਤਾ ਹੈ । ਜਦ ਕਿ ਪੰਜਾਬ ਵਿੱਚ ਨੌਜਵਾਨਾਂ ਨੁੰ ਪੜਾਈ ਲਈ ਲੋਨ ਲੈਣ ਲਈ ਦਫਤਰਾਂ ਦੇ ਕਈ ਚੱਕਰ ਕੱਡਣੇ ਪੈਂਦੇ ਹਨ। ਉਨਾਂ ਕਿਹਾ ਕਿ ਹੁਣ ਸਮਾਂ ਦੂਰ ਨਹੀਂ ਕਿਉਂਕਿ ਕੁਝ ਦਿਨਾਂ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ ਹੈ ਤੇ ਉਸ ਤੋਂ ਬਾਅਦ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂੁਲੀਅਤ ਵੱਡੇ ਪੱਧਰ ‘ਤੇ ਕਰਕੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾ ਦੇਣੀ ਹੈ । ਉਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਸਦਕਾ ਗੁਰੂਹਰਸਹਾਏ ਹਲਕੇ ਦੇ ਲੋਕ ਇਸ ਵਾਰ ਨਿਜਾਮ ਬਦਲਣ ਲਈ ਤਿਆਰ ਬਰ ਤਿਆਰ ਹਨ ਤੇ ਇਨਾਂ ਦੋਨੋਂ ਪਾਰਟੀ ਦੇ ਲੀਡਰਾਂ ਨੁੰ ਲੋਕ ਮੂੰਹ ਨਹੀਂ ਲਗਾਉਣ ਗਏ।

        ਇਸ ਮੌਕੇ ਉਨਾਂ ਨਾਲ ਤਰਸੇਮ ਸਿੰਘ ਲੱਖੋ ਕੇ, ਬੂਟਾ ਸਿੰਘ, ਸੁਖਬੀਰ ਸ਼ਰਮਾ, ਸਰਬਜੀਤ ਸੈਦੇ ਕੇ, ਮੋਹਣ ਲਾਲ, ਰਜੇਸ ਬੱਟੀ, ਧੀਰਜ ਸ਼ਰਮਾ, ਸੁਖਜੀਤ ਸਿੰਘ, ਰਾਜੂ ਬੋੜਾ ਚੱਕ, ਸੁਰਿੰਦਰ ਸਿੰਘ ਪੱਪਾ ਤੋਂ ਇਲਾਵਾ ਪਾਰਟੀ ਵਰਕਰ ਨਾਲ ਡੋਰ ਟੂ ਡੋਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *