ਮਹਿੰਦਰ ਸਿੰਘ ਸਿੱਧੂ ਨੇ ਸਾਦਿਕ ਵਿਖੇ ਨਾਇਬ ਤਹਿਸੀਲਦਾਰ ਵਜੋਂ ਸੰਭਾਲਿਆ ਅਹੁਦਾ

ss1

ਮਹਿੰਦਰ ਸਿੰਘ ਸਿੱਧੂ ਨੇ ਸਾਦਿਕ ਵਿਖੇ ਨਾਇਬ ਤਹਿਸੀਲਦਾਰ ਵਜੋਂ ਸੰਭਾਲਿਆ ਅਹੁਦਾ

ਸਾਦਿਕ, 15 ਦਸੰਬਰ (ਗੁਲਜ਼ਾਰ ਮਦੀਨਾ)-ਨਾਇਬ ਤਹਿਸੀਲਦਾਰ, ਮਹਿੰਦਰ ਸਿੰਘ ਸਿੱਧੂ ਨੇ ਸਾਦਿਕ ਵਿਖੇ ਬਤੌਰ ਨਾਇਬ ਤਹਿਸੀਲਦਾਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਉਹ ਪਹਿਲਾ ਤਹਿਸੀਲ ਮੌੜ ਜ਼ਿਲਾ ਬਠਿੰਡਾ ਤੋਂ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਉਪਰੰਤ ਚੋਣਾਂ ਸੰਬੰਧੀ ਹੋਈਆਂ ਬਦਲੀਆਂ ਕਾਰਨ ਬਦਲ ਕਿ ਸਾਦਿਕ ਵਿਖੇ ਪਹਿਲੀ ਵਾਰ ਨਾਇਬ ਤਹਿਸੀਲਦਾਰ ਵਜੋਂ ਆਏ ਹਨ। ਇਸ ਸੰਬੰਧੀ ਗੱਲਬਾਤ ਦੌਰਾਨ ਉਨਾਂ ਦੱਸਿਆ ਕਿ ਉਹ ਆਪਣੀ ਡਿਊਟੀ ਸਾਦਿਕ ਵਿਖੇ ਵੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜੋ ਵੀ ਆਮ ਪਬਲਿਕ ਰੋਜ਼ਮਰਾਂ ਦੇ ਕੰਮਕਾਰ ਲਈ ਉਨਾਂ ਪਾਸ ਆਵੇਗੀ, ਉਨਾਂ ਦਾ ਕੰਮ ਬਿਨਾਂ ਕਿਸੇ ਦੇਰੀ ਤੋਂ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਸ: ਸਿੱਧੂ ਨਾਲ ਪਹਿਲੀ ਮਿਲਣੀ ਦੌਰਾਨ ਹੀ ਇੰਝ ਮਹਿਸੂਸ ਹੋਇਆ ਹੈ ਕਿ ਜਿਸ ਤਰਾਂ ਇਨਾਂ ਦੇ ਅਸੀ ਲੰਮੇ ਅਰਸ਼ੇ ਤੋਂ ਵਾਕਫ਼ ਹੋਈਏ ਅਤੇ ਇੰਨਾਂ ਦੇ ਨਰਮ ਅਤੇ ਨਿੱਘੇ ਸੁਭਾਅ ਤੋਂ ਸਾਫ਼ ਹੋ ਰਿਹਾ ਸੀ ਕਿ ਜਿਵੇਂ ਸਾਦਿਕ ਇਲਾਕੇ ਨੂੰ ਇਕ ਵਧੀਆ ਅਧਿਕਾਰੀ ਮਿਲ ਗਿਆ ਹੋਵੇ। ਇਸ ਮੌਕੇ ਗੁਰਵਿੰਦਰ ਸਿੰਘ ਵਿਰਕ ਰੀਡਰ ਅਤੇ ਪ੍ਰਧਾਨ ਡੀ. ਸੀ ਆਫ਼ਿਸ ਐਸੋਸੀਏਸ਼ਨ ਫ਼ਰੀਦਕੋਟ, ਸਾਰਿਕਾ ਗੁਲਾਟੀ ਏ.ਐਸ.ਐਮ, ਗੁਰਦੀਪ ਸਿੰਘ ਕਾਨੂੰਗੋ, ਰਵਿੰਦਰ ਸਿੰਘ ਬਾਵਾ, ਰਾਜਨ ਬਜਾਜ, ਦਰਬਾਰਾ ਸਿੰਘ, ਨਿਰਭੈ ਸਿੰਘ, ਜਸਦੇਵ ਸਿੰਘ, ਜਸਵਿੰਦਰ ਸਿੰਘ ਸਾਰੇ ਪਟਵਾਰੀ ਆਦਿ ਹਾਜ਼ਰ ਸਨ।

print
Share Button
Print Friendly, PDF & Email