ਕਾਂਗਰਸੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਰੇ ਬੇਰੁਜਗਾਰੀ ਭੱਤਾ ਫਾਰਮ

ss1

ਕਾਂਗਰਸੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਰੇ ਬੇਰੁਜਗਾਰੀ ਭੱਤਾ ਫਾਰਮ

ਸ਼੍ਰੀ ਅਨੰਦਪੁਰ ਸਾਹਿਬ, 15 ਦਸੰਬਰ(ਦਵਿੰਦਰਪਾਲ ਸਿੰਘ) ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਹਰ ਘਰ ਵਿਚ ਨੋਕਰੀ ਅਤੇ ਬੇਰੁਜਗਾਰਾਂ ਨੂੰ ਭੱਤਾ ਦੇਣ ਦੀ ਮੁਹਿੰਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ। ਅੱਜ ਇਸ ਸਬੰਧੀ ਕਾਂਗਰਸੀ ਆਗੂ ਹਰਜੀਤ ਸਿੰਘ ਜੀਤਾ, ਗੁਰਅਵਤਾਰ ਸਿੰਘ ਚੰਨ, ਨਰਿੰਦਰ ਸੈਣੀ, ਕਮਲਦੀਪ ਸੈਣੀ, ਕਮਲਜੀਤ ਸਿੰਘ, ਪ੍ਰੇਮ ਸਿੰਘ ਬਾਸੋਵਾਲ ਆਦਿ ਵਲੋਂ ਘਰ ਘਰ ਇਸ ਸਬੰਧੀ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਕਾਂਗਰਸ ਦੀ ਸਰਕਾਰ ਵਲੋ ਪਹਿਲਾਂ ਵੀ ਆਪਣੇ ਵਲੋਂ ਕੀਤੇ ਗਏ ਵਾਅਦੇ ਨਿਭਾਏ ਗਏ ਅਤੇ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਬਨਣ ਤੋ ਬਾਅਦ ਬੇਰੁਜਗਾਰਾਂ ਨੂੰ ਰੁਜਗਾਰ ਦਿਤਾ ਜਾਵੇਗਾ ਅਤੇ ਜਨਤਾ ਲਈ ਖੁਸ਼ਹਾਲ ਪੰਜਾਬ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮੋਕੇ ਨੋਜਵਾਨਾਂ ਨੇ ਵੱਡੀ ਗਿਣਤੀ ਵਿਚ ਫਾਰਮ ਭਰੇ।

print
Share Button
Print Friendly, PDF & Email

Leave a Reply

Your email address will not be published. Required fields are marked *