ਕਾਂਗਰਸ ਵਲੋਂ ਸ਼ੁਰੂ ਕੀਤੀ ਬੇਰੁਜ਼ਗਾਰੀ ਮੁਹਿੰਮ ਤਹਿਤ ਫਾਰਮ ਭਰੇ

ss1

ਕਾਂਗਰਸ ਵਲੋਂ ਸ਼ੁਰੂ ਕੀਤੀ ਬੇਰੁਜ਼ਗਾਰੀ ਮੁਹਿੰਮ ਤਹਿਤ ਫਾਰਮ ਭਰੇ

ਕੀਰਤਪੁਰ ਸਾਹਿਬ 15 ਦਸੰਬਰ(ਸਰਬਜੀਤ ਸਿੰਘ ਸੈਣੀ): ਕਾਂਗਰਸ ਪਾਰਟੀ ਵਲੋਂ ਸੂਬੇ ਅੰਦਰ ਬੇਰੁਜ਼ਗਾਰੀ ਫਾਰਮ ਭਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਅੱਜ ਕੀਰਤਪੁਰ ਸਾਹਿਬ ਦੇ ਰਾਮ ਮੰਦਰ ਚੋਕ ਵਿਖੇ ਬਲਵੀਰ ਸਿੰਘ ਭੀਰੀ ਅਤੇ ਪਾਲੀ ਸ਼ਾਹ ਕੋੜਾ ਦੀ ਅਗਵਾਈ ਹੇਠ ਬੇਰੁਜ਼ਗਾਰੀ ਫਾਰਮ ਭਰੇ ਗਏ ਫਾਰਮ ਭਰਨ ਲਈ ਬੇਰੁਜ਼ਗਾਰਾਂ ਨੂੰ ਇਕ ਕਾਰਡ ਦਿੱਤਾ ਗਿਆ ਇਸ ਮੌਕੇ ਬਲਵੀਰ ਸਿੰਘ ਭੀਰੀ ਨੇ ਆਏ ਬੇਰੁਜ਼ਗਾਰਾਂ ਨੂੰ ਰਜਿਸਟ੍ਰੇਸਨ ਕਰਨ ਲਈ ਕਾਰਡ ਤੇ ਲਿਖੇ ਨੰਬਰ ਨੂੰ ਆਪਣੇ ਫੋਨ ਤੋਂ 9235003535 ਤੇ ਮੈਸੇਜ ਕਰਕੇ ਆਪਣੀ ਰਜਿਸਟ੍ਰੇਸਨ ਕਰਨ ਬਾਰੇ ਦੱਸਿਆ ਉਹਨਾਂ ਕਿਹਾ ਕਿ ਇਸ ਮੈਸੇਜ ਤੋਂ ਆਏ 4 ਅੰਕਾਂ ਦੇ ਰਜਿਸਟ੍ਰੇਸਨ ਨੰਬਰ ਨੂੰ ਫਾਰਮ ਦੇ ਹੇਠਾਂ ਖਾਲੀ ਥਾ ਤੇ ਭਰੋ ਉਹਨਾਂ ਕਿਹਾ ਕਿ ਇਸ ਬੇਰੁਜ਼ਗਾਰੀ ਭੱਤੇ ਦਾ ਲਾਭ ਲੈਣ ਲਈ ਇਸ ਕਾਰਡ ਨੂੰ ਸਬੂਤ ਦੇ ਤੋਰ ਤੇ ਆਪਣੇ ਕੋਲ ਸੰਭਾਲ ਕੇ ਰੱਖੋ ਉਹਨਾਂ ਨਾਲ ਹੀ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਹਰ ਘਰ ਦੇ ਇਕ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਬੇਰੁਜ਼ਗਾਰਾਂ ਨੂੰ 36 ਮਹੀਨਿਆਂ ਲਈ 2500 ਮਹੀਨੇ ਦਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗੀ।ਇਸ ਮੌਕੇ ਬਲਵੀਰ ਸਿੰਘ ਭੀਰੀ ਅਤੇ ਪਾਲੀ ਸ਼ਾਹ ਕੋੜਾ ਤੋਂ ਇਲਾਵਾ ਜੁਗਰਾਜ ਸਿੰਘ ਬਿਲੂ, ਤੇਜਵੀਰ ਸਿੰਘ ਜਗੀਰਦਾਰ, ਅਮੀਤ ਚਾਵਲਾ,ਜਸਵਿੰਦਰ ਸਿੰਘ ਬੱਬੂ, ਸੁਰਿੰਦਰ ਮੋਹਨ ਟੰਡਨ, ਸਿਮਰਨਜੀਤ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *