ਮਹਿੰਦਰ ਸਿੰਘ ਤੂਰ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਮੂਨਕ ਦੇ ਸ਼ਹਿਰੀ ਪ੍ਰਧਾਨ

ss1

ਮਹਿੰਦਰ ਸਿੰਘ ਤੂਰ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਮੂਨਕ ਦੇ ਸ਼ਹਿਰੀ ਪ੍ਰਧਾਨ

ਮੂਨਕ 14 ਦਸੰਬਰ (ਸੁਰਜੀਤ ਭੁਟਾਲ, ਸਤਿੰਦਰ ਪਾਲ ਕੋਰ): ਨੰਬਰਦਾਰ ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਮਹਿੰਦਰ ਸਿੰਘ ਤੂਰ ਦੀਆ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਸਦਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਉਹਨਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਮੂਨਕ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ।ਅੱਜ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਮਹਿੰਦਰ ਸਿੰਘ ਤੂਰ ਨੂੰ ਸ਼ਹਿਰੀ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ।ਇਸ ਮੌਕੇ ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਤੂਰ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ,ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਪਾਰਟੀ ਹਾਈਕਮਾਂਨ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਜੋ ਜਿੰਮੇਵਾਰੀ ਪਾਰਟੀ ਹਾਈਕਮਾਂਨ ਨੇ ਉਹਨਾ ਨੂੰ ਸੌਪੀ ਹੈ ਉਹ ਇਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਭੀਮ ਸੈਨ ਗਰਗ,ਮਾਸਟਰ ਦਲਜੀਤ ਸਿੰਘ ਦਫਤਰ ਇੰਚਾਰਜ,ਸਾਬਕਾ ਸਰਪੰਚ ਗੋਰਾ ਸਿੰਘ ਦੇਹਲਾ,ਚੋਧਰੀ ਸੁਰਿੰਦਰ ਸਿੰਘ ਬਾਹਮਣੀਵਾਲਾ,ਹਲਕਾ ਇੰਚਾਰਜ ਸਾਹਿਕਾਰਤਾ ਵਿੰਗ ਜੱਥੇਦਾਰ ਗੁਰਜੰਟ ਸਿੰਘ ਬਾਗੜੀ,ਯੂਥ ਆਗੂ ਮਨਦੀਪ ਸਿੰਘ ਵਿਰਕ,ਸਲੀਮ ਅਲੀ,ਐਮ.ਸੀ.ਹਰਜੀਤ ਸਮਰਾ,ਜਸਪਾਲ ਸਿੰਘ ਚੱਠਾ,ਪ੍ਰਧਾਨ ਐਸ.ਸੀ.ਵਿੰਗ ਰਾਜੇਸ਼ ਕੁਮਾਰ ਪਰੌਚਾ,ਸੁਨੀਲ ਕੁਮਾਰ,ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਖਨੋਰੀ ਪਾਲ ਸਿੰਘ ਗੇਹਲਾ ਤੋ ਇਲਾਵਾ ਹੋਰ ਪੱਤਵੰਤੇ ਸੱਜਣ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *