ਸੰਘਣੀ ਧੁੰਦ ਕਾਰਨ ਸਕੂਲ ਵਿਦਿਆਰਥੀ ਹੋਣ ਲੱਗੇ ਪ੍ਰੇਸ਼ਾਨ

ss1

ਸੰਘਣੀ ਧੁੰਦ ਕਾਰਨ ਸਕੂਲ ਵਿਦਿਆਰਥੀ ਹੋਣ ਲੱਗੇ ਪ੍ਰੇਸ਼ਾਨ
ਧੁੰਦ ਕਾਰਨ ਜਨ-ਜੀਵਨ ਅਸਥ-ਵਿਅਸਥ

ਭਿੱਖੀਵਿੰਡ 13 ਦਸੰਬਰ (ਹਰਜਿੰਦਰ ਸਿੰਘ ਗੋਲਣ)-ਬੇਸ਼ੱਕ ਇਸ ਠੰਡ ਦੇ ਮੌਸਮ ‘ਚ ਅਜੇ ਤੱਕ ਨਾ ਤਾਂ ਬਰਸਾਤ ਹੋਈ ਅਤੇ ਨਾ ਹੀ ਮਾਹਰਾਂ ਅਨੁਸਾਰ ਅਗਲੇ ਮਹੀਨੇ ਤੱਕ ਬਰਸਾਤ ਹੋਣ ਦੀ ਸੰਭਾਵਨਾ ਹੈ। ਬੀਤੇਂ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਜਿਥੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਵੀ ਠੰਡਾ ਨਾਲ ਕੰਬਣੀ ਛਿੜੀ ਹੋਈ ਹੈ। ਧੁੰਦ ਵਿਚ ਸੜਕ ‘ਤੇ ਵਾਹਨਾਂ ਚਲਾਉਣ ਲੱਗਿਆ ਵੀ ਲਾਈਟਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਵਾਂਗ ਅੱਜ ਵੀ ਗਹਿਰੀ ਧੁੰਦ ਪਈ ਹੋਈ ਸੀ ਤੇ ਨੇੜਿਉ ਵੀ ਲੋਕ ਦਿਖਾਈ ਨਹੀ ਸਨ ਅਤੇ ਠੰਡ ਤੋਂ ਬੱਚਣ ਲਈ ਲ਼ੋਕ ਸਵੇਰ ਤੋਂ ਹੀ ਅੱਗ ਬਾਲ ਕੇ ਸ਼ੇਕਣ ਲੱਗੇ। ਧੁੰਦ ਨਾਲ ਆਮ ਜਨ-ਜੀਵਨ ‘ਤੇ ਵੀ ਅਸਥ-ਵਿਅਸਥ ਦਿਖਾਈ ਦਿੱਤਾ ਤੇ ਵਾਹਨਾਂ ਨੂੰ ਦਿਨ ਚੜਨ ਤੋਂ ਬਾਅਦ 10 ਵਜੇ ਤੱਕ ਵੀ ਆਪਣੀਆਂ ਹੈਡ ਲਾਈਟਾਂ ਚਲਾ ਕੇ ਹੋਲੀ ਰਫਤਾਰ ਨਾਲ ਸਫਰ ਤੈਅ ਕਰਦੇ ਪਏ ਸਨ। ਧੁੰਦ ਤੇ ਠੰਡ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਸਬਾ ਖਾਲੜਾ ਦੇ ਨਿਵਾਸੀ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਸਰਦੀ ਦਾ ਕੋਈ ਵਿਸ਼ੇਸ ਅਸਰ ਨਹੀ ਸੀ, ਪਰ ਪਿਛਲੇ ਦੋ ਦਿਨਾਂ ਤੋਂ ਅਚਾਨਕ ਪੈ ਰਹੀ ਸੰਘਣੀ ਧੰੁਦ ਨਾਲ ਠੰਡ ਨੇ ਜੋਰ ਫੜ ਲਿਆ ਹੈ। ਉਹਨਾ ਕਿਹਾ ਕਿ ਅਜੋਕੇ ਸਮੇਂ ਵਿਚ ਪੈ ਰਹੀ ਸਰਦੀ ਤੋਂ ਬਚਣਾ ਬਹੁਤ ਜਰੂਰੀ ਹੈ, ਕਿਉਕਿ ਠੰਡ ਦਾ ਅਸਰ ਬਜੁਰਗਾਂ ਤੇ ਬੱਚਿਆਂ ਉਪਰ ਜਿਆਦਾ ਹੁੰਦਾ ਹੈ। ਡਾਕਟਰ ਆਰ.ਕੇ ਨੇ ਕਿਹਾ ਕਿ ਖੁਸ਼ਕ ਮੋਸਮ ਦੇ ਕਾਰਣ ਮਿੱਟੀ ਦੇ ਕਣ ਹਵਾ ਵਿਚ ਰਹਿੰਦੇ ਹਨ, ਜੋ ਲੋਕਾਂ ਦੇ ਗਲੇ ਤੇ ਛਾਤੀ ‘ਤੇ ਪ੍ਰਭਾਵ ਪਾਉਦੇ ਹਨ। ਉਹਨਾ ਕਿਹਾ ਕਿ ਠੰਡ ਤੋਂ ਬੱਚਣ ਲਈ ਲੋਕਾਂ ਨੂੰ ਗਰਮ ਕੱਪੜੇ ਪਾਉਣੇ ਚਾਹੀਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *