ਬਿਨਾਂ ਸਿਫਾਰਿਸ਼ ਬੀਜ ਦੀ ਵਿਕਰੀ ਕਰਨ ਵਾਲੇ ਖਿਲਾਫ਼ ਕੀਤੀ ਜਾਵੇਗੀ ਬਣਦੀ ਕਾਰਵਾਈ

ss1

ਬਿਨਾਂ ਸਿਫਾਰਿਸ਼ ਬੀਜ ਦੀ ਵਿਕਰੀ ਕਰਨ ਵਾਲੇ ਖਿਲਾਫ਼ ਕੀਤੀ ਜਾਵੇਗੀ ਬਣਦੀ ਕਾਰਵਾਈ

30-14
ਮਾਨਸਾ, 30 ਅਪ੍ਰੈਲ ( ਰੀਤਵਾਲ ) : ਨਰਮੇ ਦੀ ਫਸਲ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ.ਗੁਰਦਿੱਤਾ ਸਿੰਘ ਸਿੱਧੂ ਵੱਲੋਂ ਸਮੂਹ ਜ਼ਿਲੇ ਦੇ ਬੀਜ ਡੀਲਰਾਂ ਦੀ ਮੀਟਿੰਗ ਕਰਵਾਈ ਗਈ। ਇਸ ਮੌਕੇ ਕਣਕ ਦੇ ਝਾੜ ਵਿੱਚ ਹੋਏ ਵਾਧੇ ਲਈ ਖੇਤੀਬਾੜੀ ਵਿਭਾਗ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਸਾ ਜਿਲੇ ਵਿੱਚ ਕਣਕ ਦਾ ਝਾੜ ਪੰਜਾਬ ਦੇ ਬਾਕੀ ਜ਼ਿਲਿਆਂ ਵਾਂਗੂ ਹੀ ਵੱਧ ਆਇਆ ਹੈ। ਉਨਾਂ ਕਿਹਾ ਕਿ ਨਰਮੇ ਦੀ ਬਿਜਾਈ ਦਾ ਇਹ ਢੁੱਕਵਾ ਸਮਾਂ ਚੱਲ ਰਿਹਾ ਹੈ, ਇਸ ਲਈ ਨਰਮੇ ਦੀ ਸਿਫਾਰਿਸ਼ ਕੀਤੀਆਂ ਹੋਈਆਂ ਵੈਰਾਇਟੀਆਂ ਦੀ ਹੀ ਵਿਕਰੀ ਪੱਕੇ ਬਿਲ ਰਾਹੀਂ ਕੀਤੀ ਜਾਵੇ ਅਤੇ ਕੋਈ ਵੀ ਡੀਲਰ ਗੁਜਰਾਤੀ ਬੀਜ (ਖੁੱਲਾ ਬੀਜ) ਦੀ ਵਿਕਰੀ ਨਾ ਕਰੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੰਯਮ ਅਗਰਵਾਲ, ਏ.ਡੀ.ਓ. ਮਾਨਸਾ ਡਾ. ਗੁਰਜੇਸ ਭਾਰਗ ਅਤੇ ਜਿਲੇ ਦੇ ਕਰੀਬ 50 ਬੀਜ ਡੀਲਰ, ਡਿਸਟ੍ਰੀਬਿਊਟਰ ਮੌਜੂਦ ਸੀ।
ਡਿਪਟੀ ਕਮਿਸ਼ਨਰ ਸ਼੍ਰੀ ਸ਼ਰਮਾ ਨੇ ਕਿਹਾ ਕਿ ਜੋ ਬੀਜ ਮਾਨਸਾ ਜ਼ਿਲੇ ਨੂੰ ਕੰਪਨੀਆਂ ਰਾਹੀਂ ਆ ਰਿਹਾ ਹੈ, ਉਸ ਦਾ ਡਿਸਟ੍ਰੀਬਿਊਸ਼ਨ ਅਤੇ ਵਿਕਰੀ ਮਾਨਸਾ ਜ਼ਿਲੇ ਵਿੱਚ ਹੀ ਕੀਤੀ ਜਾਵੇ ਅਤੇ ਉਸ ਦੀ ਸਪਲਾਈ ਜ਼ਿਲੇ ਤੋਂ ਬਾਹਰ ਨਾ ਕੀਤੀ ਜਾਵੇ। ਉਨਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਡੀਲਰ ਬਿਨਾਂ ਸਿਫਾਰਿਸ਼ ਕੀਤਾ ਬੀਜ ਵਿਕਰੀ ਕਰਦਾ ਹੈ, ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਡੀਲਰਾਂ ਤੇ ਪ੍ਰਧਾਨ ਸ਼੍ਰੀ ਤਰਸੇਮ ਮਿੱਢਾ ਵੱਲੋਂ ਕਿਹਾ ਗਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਕੰਮਾਂ ਅਤੇ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਕਿਸਾਨਾਂ ਵਿੱਚ ਨਰਮੇ ਦੀ ਖੇਤੀ ਲਈ ਰੁਝਾਨ ਪੈਦਾ ਹੋਇਆ ਹੈ ਅਤੇ ਨਰਮੇ ਦੇ ਬੀਜ ਦੀ ਡਿਮਾਂਡ ਪਿਛਲੇ ਹਫਤੇ ਨਾਲੋਂ ਵੱਧ ਹੋ ਗਈ ਹੈ। ਇਸ ਲਈ ਬੀਜ ਕੰਪਨੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਬੀਜ ਦੀ ਸਪਲਾਈ ਵਿੱਚ ਕੋਈ ਰੁਕਾਵਟ ਨਾ ਆਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਬੀਜ ਡੀਲਰਾਂ ਨੂੰ ਹਦਾਇਤ ਕੀਤੀ ਕਿ ਬੀਜ ਦੀ ਬਲੈਕ ਮਾਰਕਿਟਿੰਗ ਨਾ ਕੀਤੀ ਜਾਵੇ ਅਤੇ ਸਹੀ ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਦੀ ਸਪਲਾਈ ਕੀਤੀ ਜਾਵੇ। ਉਨਾਂ ਕਿਹਾ ਕਿ ਨਰਮੇ ਪੱਟੀ ਦੇ ਕਿਸਾਨਾਂ ਅਤੇ ਖੇਤੀ ਦੇ ਅਪਲਿਫਟਮੈਂਟ ਦੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ, ਇਸ ਲਈ ਹਰ ਇੱਕ ਨੂੰ ਨਰਮੇ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਜੋਰ ਲਾਉਣਾ ਪਵੇਗਾ, ਤਾਂ ਕਿ ਕਿਸਾਨਾਂ ਦਾ ਵਿਸਵਾਸ ਜਿੱਤਿਆ ਜਾ ਸਕੇ। ਉਨਾਂ ਕਿਹਾ ਕਿ ਨਰਮੇ ਦੇ ਸੀਜ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਡੀਲਰਾਂ, ਕਿਸਾਨਾਂ ਅਤੇ ਪ੍ਰਸ਼ਾਸ਼ਨ ਨੂੰ ਇਕ ਦੂਜੇ ਨਾਲ ਪੂਰੇ ਸਹਿਯੋਗ ਦੀ ਭਾਵਨਾ ਨਾਲ ਕੰਮ ਕਰਨਾ ਪਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *