ਸਰੋਤਿਆਂ ਵੱਲੋਂ ਮਿਲ ਰਹੇ ਪਿਆਰ ਦਾ ਹਮੇਸ਼ਾ ਕਰਜ਼ਦਾਰ ਰਵਾਂਗਾ: ਗਾਇਕ ਦੀਪਾ ਬਿਲਾਸਪੁਰੀ

ss1

ਸਰੋਤਿਆਂ ਵੱਲੋਂ ਮਿਲ ਰਹੇ ਪਿਆਰ ਦਾ ਹਮੇਸ਼ਾ ਕਰਜ਼ਦਾਰ ਰਵਾਂਗਾ: ਗਾਇਕ ਦੀਪਾ ਬਿਲਾਸਪੁਰੀ

ਸਾਦਿਕ, 14 ਦਸੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦਾ ਖੂਬਸੂਰਤ ਅਤੇ ਮਿੱਠੀ ਅਵਾਜ਼ ਦਾ ਮਾਲਿਕ ਗੀਤਕਾਰ ਅਤੇ ‘ਗਾਇਕ ਦੀਪਾ ਬਿਲਾਸਪੁਰੀ’ ਜਿਸ ਨੇ ਆਪਣੇ ਚਰਚਿਤ ਪਹਿਲੇ ਮਾਰਕੀਟ ਵਿੱਚ ਚੱਲ ਰਹੇ ਸੁਪਰਹਿੱਟ ਗੀਤਾਂ ਨਾਲ ਇੱਕ ਵੱਖਰੀ ਹੀ ਪਹਿਚਾਣ ਬਣਾਈ ਹੋਈ ਹੈ ਤੇ ਇੰਨੀਂ ਦਿਨੀਂ ਆਪਣਾ ਬਿਲਕੁਲ ਨਵਾਂ ਸਿੰਗਲ ਟੈ੍ਰਕ ‘4 ਕੜੇ’ (ਇਕ ਅੱਧਾ ਗਾਣਾ ਹਿਟ ਹੋ ਲੈਣਦੇ ਰਕਾਨੇ 4 ਕੜਿਆਂ ਵਾਲੀ ਲੈਦੂੰ ਮੈ ਕਾਰ ਨੀ) ਲੈਕੇ ਸਰੋਤਿਆਂ ਦੇ ਸਨਮੁੱਖ ਹੋ ਚੁੱਕਾ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਗਾਇਕ ਦੀਪਾ ਬਿਲਾਸਪੁਰੀ ਨੇ ਦੱਸਿਆ ਕਿ ਇਸ ਸਿੰਗਲ ਟ੍ਰੈਕ ਨੂੰ ਟੀ-ਸ਼ੀਰੀਜ਼ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ ਗੀਤ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਡੀ.ਜੇ ਡਾਸਟਰ ਨੇ ਰਸਭਰੀਆਂ ਧੁਨਾ ਨਾਲ ਸ਼ਿੰਗਾਰਿਆ ਹੈ ਅਤੇ ਨਾਮਵਰ ਗੀਤਕਾਰ ਵਿੱਕੀ ਮਸ਼ਾਣਾ ਵਾਲਾ ਨੇ ਇਕ-ਇਕ ਸ਼ਬਦ ਬਾ-ਕਮਾਲ ਲਿਖੇ ਹਨ। ਉਨਾਂ ਅੱਗੇ ਕਿਹਾ ਕਿ ਇਸ ਗੀਤ ਦਾ ਵੀਡੀਓ ਡਾਇਰੈਕਟਰ ਕਰਨ ਰੰਧਾਵਾਂ ਵੱਲੋਂ ਵੱਖ-ਵੱਖ ਲੋਕਿਸ਼ਨਾਂ ਹੇਠ ਤਿਆਰ ਕੀਤਾ ਹੈ ਅਤੇ ਮੌਡਲ ਚੰਦਨ ਮਲਹੋਤਰਾ ਅਤੇ ਨਿਗਾ ਸ਼ਰਮਾਂ ਨੇ ਆਪਣੀ ਖੂਬਸੂਰਤ ਅਦਾਕਾਰੀ ਨਾਲ ਗੀਤ ਨੂੰ ਚਾਰ ਚੰਨ ਲਾਏ ਹਨ ਜਿਸ ਨੂੰ ਸਰੋਤੇ ਪੰਜਾਬੀ ਦੇ ਵੱਖ-ਵੱਖ ਚੈਨਲਾਂ, ਯੂ-ਟਿਊਬ ਅਤੇ ਸ਼ੋਸ਼ਲ ਸਾਇਟਾਂ ‘ਤੇ ਵੇਖਕੇ ਭਰਭੂਰ ਪਿਆਰ ਦੇ ਰਹੇ ਹਨ ਅਤੇ ਇਸ ਗੀਤ ਦੀ ਅਡੀਟਿੰਗ ਬਲਜਿੰਦਰ ਮੁਹਾਰ ਨੇ ਕੀਤੀ ਹੈ। ਗਾਇਕ ਦੀਪਾ ਬਿਲਾਸਪੁਰੀ ਨੇ ਆਸ ਪ੍ਰਗਟਾਈ ਹੈ ਕਿ ਜਿਸ ਤਰਾਂ ਉਨਾਂ ਦੇ ਮਾਰਕੀਟ ਵਿੱਚ ਚੱਲ ਰਹੇ ਗੀਤ ਜਿਵੇਂ ਕਿ ‘ਕਲਚਰ’, ‘ਸਲਾਮਾਂ’ ਅਤੇ ਰੋਮੀ ਗਿੱਲ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਗੀਤ ‘ਤੈਨੂੰ ਚੇਤੇ ਕਰਕੇ ਹਾਣ ਦੀਏ ਰਾਤੀ ਦਾਰੂ ਪੀਕੇ ਰੋਏ ਨੀ’ ਨੂੰ ਵਧੇਰੇ ਪਿਆਰ ਮਿਲਿਆ ਹੈ ਉਸੇ ਤਰਾਂ ਇਸ ਗੀਤ 4 ਕੜੇ ਨੂੰ ਵੀ ਸਰੋਤਿਆਂ ਵੱਲੋਂ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *