ਟੁੱਟੀ ਹੋਈ ਸੜਕ ਕੱਢਦੀ ਰਾਹਗੀਰਾਂ ਦੀ ਰੜਕ

ss1

ਟੁੱਟੀ ਹੋਈ ਸੜਕ ਕੱਢਦੀ ਰਾਹਗੀਰਾਂ ਦੀ ਰੜਕ

ਬਰੇਟਾ (ਰੀਤਵਾਲ) ਸਥਾਨਕ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ ਹੋਈ ਪਈ ਹੈ ।ਗਊਸ਼ਾਲਾ ਤੋਂ ਲੈ ਕੇ ਬਰੇਟਾ ਕੈਂਚੀਆਂ ਤੱਕ ਬਣੀ ਸੜਕ ਦੇ ਖੱਡੇ ਵੇਖ ਕੇ ਰਾਹਗੀਰਾਂ ਦੇ ਮੂ੍ਹੰਹ ਅੱਡੇ ਰਹਿ ਜਾਦੇ ਹਨ ।ਦੂਜੇ ਪਾਸੇ ਪੰਜਾਬ ਅਕਾਲੀ ਭਾਜਪਾ ਸਰਕਾਰ ਦੀ ਲੀਡਰਸ਼ਿਪ ਵਿਕਾਸ ਕਾਰਜਾਂ ਦੀ ਹਰ ਰੋਜ਼ ਜਿਕਰ ਕਰਦੀ ਨਹੀ ਥੱਕਦੀ ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਮੈਂਬਰ ਰਾਮ ਲਾਲ ਨੇ ਦੱਸਿਆ ਕਿ ਬਰੇਟਾ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਇੰਨੀ ਤਰਸਯੋਗ ਹੈ ਜੋ ਕਿਸੇ ਵੀ ਸਮੇਂ ਕੀਮਤੀ ਜਾਨਾਂ ਲੈ ਸਕਦੀਆਂ ਹਨ ।ਜਿਵਂੇਕਿ ਗਊਸ਼ਾਲਾ ਰੋਡ ਤੋਂ ਲੈ ਕੇ ਸ਼ਹਿਰ ਦੇ ਕੈਂਚੀਆਂ ਚੌਕ ਤੱਕ ਸੜਕ ਦਾ ਇੰਨਾ ਬੁਰਾ ਹਾਲ ਹੈ ਕਿ ਇਸ ਸੜਕ ਤੇ ਆਪਣੇ ਆਪਣੇ ਵਾਹਨਾਂ ਰਾਹੀਂ ਜਾਂਦੇ ਚੰਗੇ ਭਲੇ ਵਿਅਕਤੀ ਹਾਦਸਿਆਂ ਦੇ ਸ਼ਿਕਾਰ ਬਣ ਜਾਂਦੇ ਹਨ ।ਜਦਕਿ ਵਾਹਨ ਅਪਣੀ ਮੰਜਿਲ ਤੱਕ ਪਹੁੰਚਦਿਆਂ ਪਹੁੰਚਦਿਆਂ ਸਿੱਧਾ ਵਰਕਸ਼ਾਪਾਂ ਦਾ ਰਾਹ ਫੜ ਲਂੈਦੇ ਹਨ ।ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਸੜਕਾਂ ਤੇ ਪਏ ਇੰਂਨਾਂ ਖੱਡਿਆਂ ਤੋਂ ਜਲਦੀ ਨਿਯਾਤ ਦਵਾਈ ਜਾਵੇ ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਦੀਆ ਚੋਣਾਂ ਵਿੱਚ ਇਸਦਾ ਖਮਿਆਜਾ ਭੁਗਤਣ ਲਈ ਤਿਆਰ ਰਹੇ ।ਜਦਂੋ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸ ਸੜਕ ਤਾਂ ਪਹਿਲਾਂ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕੰਮ ਸਹੀ ਨਾ ਹੋਣ ਕਾਰਨ ਇਸ ਕੰਮ ਨੂੰ ਅਧੂਰਾ ਛੱਡ ਦਿੱਤਾ ਗਿਆ ਸੀ ਅਤੇ ਹੁਣ ਅਸੀਂ ਇਸ ਸੜਕ ਦਾ ਕਮੇਟੀ ਵਿੱਚ ਮਤਾ ਪਾਇਆ ਹੋਇਆ ਹੈ । ਲਗਦਾ ਹੈ ਹੁਣ ਤਾਂ ਇਨ੍ਹਾਂ ਖੱਡਿਆਂ ਤੋਂ ਵਿਧਾਨ ਸਭਾ ਚੋਣਾ ਤੋਂ ਬਾਅਦ ਨਵੀਂ ਬਣਨ ਵਾਲੀ ਸਰਕਾਰ ਹੀ ਖਹਿੜਾ ਛੁਡਾਵੇਗੀ ।

print
Share Button
Print Friendly, PDF & Email

Leave a Reply

Your email address will not be published. Required fields are marked *