ਚੰਡੀਗੜ੍ਹ ਦੇ ਕੱਪੜਾ ਕਾਰੋਬਾਰੀ ਕੋਲੋਂ ਫੜੀ 2.18 ਕਰੋੜ ਦੀ ਕਰੰਸੀ

ss1

ਚੰਡੀਗੜ੍ਹ ਦੇ ਕੱਪੜਾ ਕਾਰੋਬਾਰੀ ਕੋਲੋਂ ਫੜੀ 2.18 ਕਰੋੜ ਦੀ ਕਰੰਸੀ

ਚੰਡੀਗੜ੍ਹ, 14 ਦਸੰਬਰ (ਪ੍ਰਿੰਸ) : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੈਕਟਰ 22 ਤੋਂ 2.18 ਕਰੋੜ ਦੀ ਕਰੰਸੀ ਫੜੀ ਹੈ। ਇਨ੍ਹਾਂ ਵਿਚ 17.74 ਲੱਖ ਦੀ ਨਵੀਂ ਕਰੰਸੀ ਜਦ ਕਿ 52 ਲੱਖ ਦੇ 100-100 ਦੇ ਨੋਟ ਹਨ। ਬਾਕੀ ਨੋਟ 500 ਅਤੇ 1000 ਦੇ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੀਤੀ ਰਾਤ ਸੂਚਨਾ ਦੇ ਆਧਾਰ ‘ਤੇ ਮਹਾਜਨ ਕਲੋਥ ਹਾਊਸ ਦੇ ਮਾਲਕ ਵਿਸ਼ਵਾਮਿੱਤਰ ਮਹਾਜਨ ਦੇ ਸੈਕਟਰ 22 ਦੇ ਮਕਾਨ ਨੰ: 1434 ਵਿਚ ਛਾਪਾ ਮਾਰਿਆ। ਲਗਭਗ ਤਿੰਨ ਘੰਟੇ ਤੱਕ ਟੀਮ ਨੇ ਸਰਚ ਕੀਤੀ ਅਤੇ ਉਕਤ ਰਕਮ ਫੜੀ। ਐਨੀ ਰਕਮ ਕਿੱਥੋਂ ਆਈ ਇਸ ਸਬੰਧ ਵਿਚ ਈਡੀ ਦੇ ਅਧਿਕਾਰੀ ਮਹਾਜਨ ਪਰਿਵਾਰ ਕੋਲੋਂ ਪੁਛਗਿੱਛ ਕੀਤੀ। ਪਰਿਵਾਰ ਅਜੇ ਤਸੱਲੀਪੂਰਵਕ ਉਤਰ ਨਹੀਂ ਦੇ ਸਕਿਆ ਹੈ। ਅਧਿਕਾਰੀ ਅਜੇ ਵੀ ਮੌਕੇ ‘ਤੇ ਪਰਿਵਾਰ ਕੋਲੋਂ ਪੁਛਗਿੱਛ ਕਰ ਰਹੇ ਹਨ। ਫੜੀ ਗਈ ਰਕਮ ਸੀਲ ਕਰ ਦਿੱਤੀ ਗਈ ਹੈ।
ਪਰਿਵਾਰ ਦੇ ਲੋਕਾਂ ਨੂੰ ਪੁਛਗਿੱਛ ਦੇ ਲਈ ਈਡੀ ਦੀ ਟੀਮ ਅਪਣੇ ਨਾਲ ਲੈ ਗਈ ਹੈ। ਈਡੀ ਦੇ ਡਿਪਟੀ ਡਾਇਰੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਇੰਦਰਪਾਲ ਮਹਾਜਨ ਦੇ ਖ਼ਿਲਾਫ਼ ਸੈਕਟਰ 17 ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *