ਬੀਜੇਪੀ ਗੜ੍ਹਸ਼ੰਕਰ ਮੰਡਲ ਦੇ ਅਹੁਦੇਦਾਰਾ ਦਾ ਐਲਾਨ

ss1

ਬੀਜੇਪੀ ਗੜ੍ਹਸ਼ੰਕਰ ਮੰਡਲ ਦੇ ਅਹੁਦੇਦਾਰਾ ਦਾ ਐਲਾਨ

ਗੜ੍ਹਸ਼ੰਕਰ 14 ਦਸੰਬਰ (ਅਸ਼ਵਨੀ ਸ਼ਰਮਾ) ਇਥੇ ਬੀਜੇਪੀ ਮੰਡਲ ਗੜ੍ਹਸ਼ੰਕਰ ਦੀ ਅਹਿਮ ਮੀਟਿੰਗ ਬੀਜੇਪੀ ਦੇ ਜਿਲਾ ਉਪ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਨੀਲ ਕੁਮਾਰ ਖੰਨਾ ਲਵਲੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਮੰਡਲ ਪ੍ਰਧਾਨ ਉਕਾਰ ਸਿੰਘ ਚਾਹਲਪੁਰੀ ਵਲੋ ਗੜ੍ਹਸ਼ੰਕਰ ਮੰਡਲ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆਂ ਜਿਸ ਵਿੱਚ ਰਾਜੀਵ ਕੁਮਾਰ ਅਤੇ ਰਮਨ ਨਈਅਰ ਨੂੰ ਜਰਨਲ ਸਕੱਤਰ, ਵੀਨਾ ਕੁਮਾਰੀ, ਅਨੂ ਸ਼ਰਮਾ, ਰਾਜ ਕੁਮਾਰ, ਜਸਵਿੰਦਰ ਕੁਮਾਰ ਬੋੜਾ ਅਤੇ ਅਨੇਕ ਸਿੰਘ ਬੇਦੀ ਨੂੰ ਉਪ ਪ੍ਰਧਾਨ, ਕ੍ਰਿਸ਼ਨ ਰਾਣਾ, ਰਮਨ ਕੁਮਾਰ, ਕਪਿਲ ਮਲਹੋਤਰਾਂ ਨੂੰ ਸਕੱਤਰ, ਪੀਕਸ਼ਤ ਨਈਅਰ, ਗੁਲਸ਼ਨ ਕੁਮਾਰ ਕੈਸ਼ੀਅਰ, ਪ੍ਰਦੀਪ ਪ੍ਰਭਾਵਕਰ ਨੂੰ ਪ੍ਰੈਸ ਸਕੱਤਰ, ਬੂਟਾ ਸਿੰਘ ਰਾਣਾ ਦਫਤਰ ਸਕੱਤਰ ਚੁੱਣਿਆ ਗਿਆ। ਇਸ ਮੀਟਿੰਗ ਵਿੱਚ ਬੀਜੇਪੀ ਦੇ ਸੂਬਾ ਕਾਰਜਕਾਰਨੀ ਮੈਬਰ ਡਾਂ ਹਰਵਿੰਦਰ ਸਿੰਘ ਬਾਠ ਤੇ ਅਸ਼ੋਕ ਪ੍ਰਾਸ਼ਰ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰ ਕੇ ਕੇਦਰ ਸਰਕਾਰ ਦੀਆਂ ਪ੍ਰਾਪਤੀਆਂ ਵਾਰੇ ਵਿਸਥਾਰ ਪੂਰਬਕ ਜਾਣਕਾਰੀ ਦਿਤੀ। ਇਸ ਮੌਕੇ ਰਤਨ ਕੁਮਾਰ ਜੁਲਕਾ ਨੂੰ ਸਪੋਰਟਸ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆਂ। ਹਲਕਾ ਇੰਚਾਰਜ ਲਵਲੀ ਖੰਨਾ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਬੀਜੇਪੀ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਤੇ ਲੋਕਾਂ ਦੀਆਂ ਸਮਸਿਆਵਾਂ ਦੇ ਹੱਲ ਨੂੰ ਪਹਿਲ ਦਿਤੀ ਜਾਵੇਗੀ। ਸੀਨੀਅਰ ਮੈਬਰਾਂ ਦੀ ਸਲਾਹਕਾਰ ਕਮੇਟੀਵਿੱਚ ਡਾਂ ਅਸ਼ੋਕ ਪ੍ਰਾਸ਼ਰ, ਐਡਵੋਕੇਟ ਰਾਮਨਾਥ, ਸੁਦੇਸ਼ ਖੰਨਾ, ਭੂਸ਼ਨ ਗੁਪਤਾ, ਪੰਡਿਤ ਵਿਕਰਾਤ ਰਣਦੇਵ, ਜੈ ਗੋਪਾਲ ਸੋਨੀ, ਦਵਿੰਦਰ ਰਾਣਾ, ਕੁਲਦੀਪ ਰਾਏ, ਸੁਰਿੰਦਰ ਭਾਟੀਆਂ, ਰਾਮ ਦੇਵ ਆਦਿ ਸ਼ਾਮਲ ਸਨ।ਇਸ ਮੌਕੇ 61 ਮੈਬਰੀ ਕਮੇਟੀ ਦਾ ਵੀ ਐਲਾਨ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *