ਸਿਰਫ ਇੱਕ ਹੀ ਸੀਟ ਤੋਂ ਚੋਣ ਲੜਨ ਲਈ ਬਾਦਲ ਸਹਿਮਤ

ss1

ਸਿਰਫ ਇੱਕ ਹੀ ਸੀਟ ਤੋਂ ਚੋਣ ਲੜਨ ਲਈ ਬਾਦਲ ਸਹਿਮਤ

ਫਤਹਿਗੜ੍ਹ ਸਾਹਿਬ, 14 ਦਸੰਬਰ (ਪ.ਪ.): ਇੱਕ ਵਿਅਕਤੀ ਨੂੰ ਸਿਰਫ ਇੱਕ ਹੀ ਸੀਟ ਤੋਂ ਚੋਣ ਲੜਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਚੋਣ ਕਮਿਸ਼ਨਰ ਵੱਲੋਂ ਇਸ ਬਾਰੇ ਕਾਨੂੰਨ ਬਣਾਉਣ ਲਈ ਕੀਤੀ ਸਿਫਾਰਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇਤਫਾਕ ਰੱਖਦੇ ਹਨ। ਬਾਦਲ ਦਾ ਕਹਿਣਾ ਹੈ ਕਿ ਉਹ ਚੋਣ ਕਮਿਸ਼ਨ ਦੀ ਹਦਾਇਤ ਮੁਤਾਬਕ ਹੀ ਚੱਲਣਗੇ।
ਅੱਜ ਫਤਹਿਗੜ੍ਹ ਸਾਹਿਬ ‘ਚ ਸੰਗਤ ਦਰਸ਼ਨ ਕਰਨ ਪਹੁੰਚੇ ਮੁੱਖ ਮੰਤਰੀ ਬਾਦਲ ਨੇ ਕਰੀਬ 83 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣੀਆਂ। ਸੀ.ਐਮ. ਬਾਦਲ ਨੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਗੱਫੇ ਵੀ ਵੰਡੇ।
ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਸ਼ੁਰੂ ‘ਚ ਹਨ। ਅਜਿਹੇ ‘ਚ ਸੱਤਾਧਿਰ ਹੈਟ੍ਰਿਕ ਮਾਰਨ ਲਈ ਹਰ ਹੀਲਾ ਕਰ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *