ਮੁੱਖ ਪਾਰਲੀਮਾਨੀ ਸਕੱਤਰ ਹਰਮੀਤ ਸਿੰਘ ਸੰਧੂ ਨੇ ਵੰਡੇ ਗ੍ਰਾਟਾਂ ਦੇ ਗੱਫੇ

ss1

ਮੁੱਖ ਪਾਰਲੀਮਾਨੀ ਸਕੱਤਰ ਹਰਮੀਤ ਸਿੰਘ ਸੰਧੂ ਨੇ ਵੰਡੇ ਗ੍ਰਾਟਾਂ ਦੇ ਗੱਫੇ

19-32 (1)
ਝਬਾਲ 18 ਮਈ (ਹਰਪ੍ਰੀਤ ਸਿੰਘ ਝਬਾਲ): ਮੁੱਖ ਪਾਰਲੀਮਾਨੀ ਸਕੱਤਰ ਅਤੇ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖਜਾਨੇ ਦਾ ਮੂੰਹ ਖੋਲ੍ਹਦਿਆਂ ਹਲਕੇ ਦੇ ਹਰੇਕ ਪਿੰਡ ਨੂੰ ਬੁੱਧਵਾਰ ਨੂੰ ਗ੍ਰਾਂਟਾ ਦੇ ਖੁੱਲ੍ਹੇ ਗੱਫੇ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਹੱਦੀ ਪਿੰਡ ਰਸੂਲਪੁਰ ਦੇ ਸਰਪੰਚ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਜਿਥੇ ਪਹਿਲਾਂ ਹੀ ਸੀਪੀਐਸ ਸੰਧੂ ਦੀ ਅਗਵਾਈ ’ਚ ਬੇਮਿਸਾਲ ਵਿਕਾਸ ਹੋਇਆ ਉਥੇ ਹੀ ਰਹਿੰਦੇ ਵਿਕਾਸ ਕਾਰਜਾਂ ਲਈ ਵੀ ਉਨ੍ਹਾਂ ਦੀ ਮੰਗ ’ਤੇ ਸੀਪੀਐਸ ਸੰਧੂ ਵੱਲੋਂ ਗ੍ਰਾਮ ਪੰਚਾਇਤ ਪਿੰਡ ਰਸੂਲਪੁਰ ਨੂੰ ਲੱਖਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ । ਸਰਪੰਚ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ ਬਹਿਕਾਂ ਨੂੰ ਜਾਂਦੇ ਕੁਝ ਕੱਚੇ ਰਸਤਿਆਂ ਨੂੰ ਪੱਕਿਆਂ ਕਰਨ ਦੇ ਅਧੂਰੇ ਪਏ ਕੰਮ ਨੂੰ ਪੂਰੇ ਕਰਨ ਲਈ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਵੱਲੋਂ ਸਥਾਨਕ ਕਸਬੇ ਵਿਖੇ ਰੱਖੇ ਗਏ ਸੰਗਤ ਦਰਸ਼ਨ ਦੌਰਾਂਨ ਪੌਣੇ ਚਾਰ ਲੱਖ ਰੁਪਏ ਦੀ ਗ੍ਰਾਂਟ ਬੁੱਧਵਾਰ ਨੂੰ ਜਾਰੀ ਕਰਕੇ ਭਰੋਸਾ ਦਿਵਾਇਆ ਗਿਆ ਕਿ ਹਰੇਕ ਪਿੰਡ ਦੀ ਵਿਕਾਸ ਪੱਖੋਂ ਕਾਇਆ ਕਲਪ ਕਰ ਦਿੱਤੀ ਜਾਵੇਗੀ। ਸਰਪੰਚ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਮੁੱਚਾ ਪਿੰਡ ਸੀਪੀਐਸ ਸੰਧੂ ਨਾਲ ਚਟਾਨ ਵਾਂਗ ਖੜ੍ਹਾ ਅਤੇ ਸੰਧੂ ਦੀ ਅਗਵਾਈ ਹੇਠ ਬਿਨਾਂ ਭੇਦ ਭਾਵ ਦੇ ਪਿੰਡ ’ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ’ਚ ਤੇਜੀ ਲਿਆਂਦੀ ਗਈ ।

ਸਰਪੰਚ ਪ੍ਰਤਾਪ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਪਾਰਟੀ ਅਤੇ ਅਗਾਮੀ ਚੋਣਾ ਦੌਰਾਂਨ ਜਿਥੇ ਤੀਜੀ ਵਾਰ ਪੰਜਾਬ ਦੀ ਵਾਗ ਡੋਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਥ ’ਚ ਸੌਂਪਣ ਜਾ ਰਹੇ ਹਨ ਉਥੇ ਹੀ ਹਰਮੀਤ ਸਿੰਘ ਸੰਧੂ ਵੀ ਲਗਾਤਾਰ ਚੌਥੀ ਵਾਰ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਨੁਮਾਇੰਦੀ ਕਰਨਗੇ। ਇਸ ਮੌਕੇ ਸੰਧੂ ਵੱਲੋਂ ਪਿੰਡ ਰਸੂਲਪੁਰ ਨੂੰ ਵਿਕਾਸ ਕੰਮਾਂ ਲਈ ਸਮੇਂ ਸਮੇਂ ਗ੍ਰਾਂਟਾਂ ਜਾਰੀ ਕਰਨ ਲਈ ਸਾਬਕਾ ਸਰਪੰਚ ਲੱਖਾ ਸਿੰਘ ਰਸੂਲਪੁਰ, ਜਥੇਦਾਰ ਕਸਮੀਰ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਕਾਰਜ ਸਿੰਘ, ਨਿੰਦਰ ਸਿੰਘ, ਗੁਰਮੁੱਖ ਸਿੰਘ, ਅਮਰਜੀਤ ਕੌਰ (ਉਕਤ ਸਾਰੇ ਮੈਂਬਰ ਪੰਚਾਇਤ), ਇੰਦਰਜੀਤ ਸਿੰਘ, ਪ੍ਰਭਜੀਤ ਸਿੰਘ, ਲਖਬੀਰ ਸਿੰਘ ਅਤੇ ਗੁਰਨਾਮ ਸਿੰਘ ਆਦਿ ਵੱਲੋਂ ਧੰਨਵਾਦ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *