ਨਕੱਈ ਨੇ ਪਿੰਡਾਂ ਨੂੰ ਗ੍ਰਾਂਟਾਂ ਦੇ ਗੱਫਿਆਂ ਨਾਲ ਸ਼ੁਰੂ ਕੀਤਾ ਚੋਣ ਪ੍ਰਚਾਰ

ss1

ਨਕੱਈ ਨੇ ਪਿੰਡਾਂ ਨੂੰ ਗ੍ਰਾਂਟਾਂ ਦੇ ਗੱਫਿਆਂ ਨਾਲ ਸ਼ੁਰੂ ਕੀਤਾ ਚੋਣ ਪ੍ਰਚਾਰ

ਜੋਗਾ, 14 ਦਸੰਬਰ (ਬਲਜਿੰਦਰ ਬਾਵਾ) ਹਲਕਾ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਜਗਦੀਪ ਸਿੰਘ ਨਕੱਈ ਨੇ ਪਿੰਡਾਂ ਵਿੱਚ ਗ੍ਰਾਂਟਾਂ ਦੇਣ ਨਾਲ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ । ਨਕੱਈ ਵੱਲੋਂ ਪਿੰਡ ਅਕਲੀਆ ਤੇ ਬੁਰਜ ਝੱਬਰ ਨੂੰ ਲੱਖਾਂ ਦੀਆਂ ਗ੍ਰਾਂਟਾਂ ਦੇ ਚੈੱਕ ਦਿੰਦੇ ਹੋਏ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲੀ ਲਈ ਅਕਾਲੀ-ਭਾਜਪਾ ਨੇ ਜੋ ਵਿਕਾਸ ਕਾਰਜ ਕੀਤੇ ਹਨ ਉਨ੍ਹਾਂ ਦਾ ਮੁੱਲ ਹੁਣ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਫਰਕ ਨਾਲ ਜੇਤੂ ਬਣਾ ਕੇ ਉਤਾਰਨਗੇ । ਪਿੰਡ ਬੁਰਜ ਝੱਬਰ ਵਿਖੇ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਦੱਸਿਆ ਕਿ ਪਿੰਡ ਵਿੱਚ ਹੁਣ ਤੱਕ 3 ਕਰੋੜ ਦੇ ਕਰੀਬ ਵਿਕਾਸ ਕਾਰਜਾਂ ਲਈ ਫੰਡ ਆਏ ਜਿਸ ਨਾਲ ਪਿੰਡ ਦੀ ਕਾਇਆ ਕਲਪ ਹੋ ਚੁੱਕੀ ਹੈ । ਪਿੰਡ ਅਕਲੀਆ ਵਿਖੇ 29 ਲੱਖ 2 ਹਜ਼ਾਰ ਰੁਪਏ ਦੀ ਗ੍ਰਾਂਟ ਪ੍ਰਾਪਤ ਕਰਨ ਤੋਂ ਬਾਅਦ ਸਰਕਲ ਜਥੇਦਾਰ ਬੂਟਾ ਸਿੰਘ ਅਕਲੀਆ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ-ਭਾਜਪਾ ਦੀ ਤੀਜੀ ਵਾਰ ਸਰਕਾਰ ਲਿਆਉਣ ਲਈ ਸਾਥ ਦੇਣ । ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭੀਖੀ ਜਥੇਦਾਰ ਬਲਦੇਵ ਸਿੰਘ ਮਾਖਾ, ਭਰਪੂਰ ਸਿੰਘ ਅਤਲਾ, ਸਰਪੰਚ ਬਲਜਿੰਦਰ ਸਿੰਘ ਘਾਲੀ, ਮਾਸਟਰ ਗੁਰਚਰਨ ਸਿੰਘ ਅਕਲੀਆ, ਸਰਪੰਚ ਰਾੰਿਮਦਰ ਸਿੰਘ, ਡਾ. ਗੁਰਜੰਟ ਸਿੰਘ, ਪੰਚ ਗੋਬਿੰਦ ਸਿੰਘ, ਹਰਬੰਸ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਜਗਜੀਤ ਸਿੰਘ, ਸੁਖਵੀਰ ਸਿੰਘ ਸੁੱਖੀ, ਕਰਮਜੀਤ ਸਿੰਘ, ਜਥੇਦਾਰ ਗੁਰਨਾਮ ਸਿੰਘ, ਮੇਜਰ ਸਿੰਘ, ਕੇਵਲ ਸਿੰਘ ਟੇਕੇ ਕਾ, ਜਥੇਦਾਰ ਬੇਅੰਤ ਸਿੰਘ ਝੱਬਰ, ਸ਼ਿੰਦਰਪਾਲ ਸਿੰਘ, ਮੇਜਰ ਸਿੰਘ, ਜਗਸੀਰ ਸਿੰਘ, ਹਰਬੰਸ ਸਿੰਘ, ਮਨਧੀਰ ਸਿੰਘ ਆਦਿ ਹਾਜ਼ਰ ਸਨ ।

print
Share Button
Print Friendly, PDF & Email