ਪਿੰਡ ਰੜ੍ਹ ਵਿੱਚ ਨਕੱਈ ਦੇ ਹੱਕ ਵਿੱਚ ਇਕੱਤਰਤਾ ਕੀਤੀ

ss1

ਪਿੰਡ ਰੜ੍ਹ ਵਿੱਚ ਨਕੱਈ ਦੇ ਹੱਕ ਵਿੱਚ ਇਕੱਤਰਤਾ ਕੀਤੀ

ਜੋਗਾ, 14 ਦਸੰਬਰ (ਬਲਜਿੰਦਰ ਬਾਵਾ) – ਪਿੰਡ ਰੜ੍ਹ ਵਿਖੇ ਬੂਟਾ ਸਿੰਘ ਅਕਲੀਆ ਸਰਕਲ ਜਥੇਦਾਰ ਜੋਗਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਾਨਸਾ ਤੋਂ ਜਗਦੀਪ ਸਿੰਘ ਨਕੱਈ ਦੇ ਹੱਕ ਵਿੱਚ ਵਰਕਰਾਂ ਨਾਲ ਇੱਕਤਰਤਾ ਕੀਤੀ । ਸਰਕਲ ਜਥੇਦਾਰ ਬੂਟਾ ਸਿੰਘ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਮਾਸਟਰ ਗੁਲਜ਼ਾਰ ਸਿੰਘ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੱਠਜੋੜ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਅਤੇ ਅਕਾਲੀ-ਭਾਜਪਾ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਘਰ-ਘਰ ਜਾ ਕੇ ਜਾਣੂ ਕਰਵਾ ਕੇ ਲੋਕਾਂ ਨੂੰ ਗੱਠਜੋੜ ਦੀ ਤੀਜੀ ਵਾਰ ਸਰਕਾਰ ਲਿਆਉਣ ਲਈ ਅਪੀਲ ਕੀਤੀ ਜਾਵੇ । ਮਾਸਟਰ ਗੁਰਚਰਨ ਸਿੰਘ ਅਕਲੀਆ, ਡਾ. ਗੁਰਜੰਟ ਸਿੰਘ ਅਕਲੀਆ, ਗੁਰਤੇਜ ਸਿੰਘ ਜਵੰਧਾ ਅਤੇ ਬਲਵੰਤ ਸਿੰਘ ਰੜ੍ਹ ਸਬਾਕਾ ਬਲਾਕ ਸੰਮਤੀ ਮੈਂਬਰ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਵਿੱਚ ਜਿੱਤ ਲਈ ਇਕਮੁੱਠ ਹੋ ਕੇ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਆ । ਇਸ ਵਰਕਰਾਂ ਨੇ ਨਕੱਈ ਦੇ ਹੱਕ ਵਿੱਚ ਨਾਅਰੇ ਲਗਾਉਂਦੇ ਹੋਏ ਖੁਸ਼ੀ ਵਿੱਚ ਲੱਡੂ ਵੀ ਵੰਡੇ । ਭਰਪੂਰ ਸਿੰਘ ਅਤਲਾ, ਜਸਵੀਰ ਸਿੰਗ ਪ੍ਰਧਾਨ ਰਾਮਪੁਰਾ, ਸੰਧੂਰਾ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਪਿਆਰਾ ਸਿੰਘ, ਦਰਸ਼ਨ ਸਿੰਘ, ਹਰਬੰਸ ਸਿੰਘ, ਭਿੰਦਰ ਸਿੰਘ ਆਦਿ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *