ਲੋਕਾਂ/ਵਿਦਿਆਰਥੀਆਂ ਦੀ ਪਰੇਸ਼ਾਨੀ ਦਾ ਕਾਰਣ ਬਣਿਆ ਕੱਚਾ ਛੱਡਿਆ ਰਸਤਾ,ਪੱਕਾ ਕਰਨ ਦੀ ਮੰਗ

ss1

ਲੋਕਾਂ/ਵਿਦਿਆਰਥੀਆਂ ਦੀ ਪਰੇਸ਼ਾਨੀ ਦਾ ਕਾਰਣ ਬਣਿਆ ਕੱਚਾ ਛੱਡਿਆ ਰਸਤਾ,ਪੱਕਾ ਕਰਨ ਦੀ ਮੰਗ      

ਗੜਸ਼ੰਕਰ, 13 ਦਸੰਬਰ ਬਰ (ਅਸ਼ਵਨੀ ਸ਼ਰਮਾ)  ਕੋਕੋਵਾਲ ਤੋਂ ਬੀਣੇਵਾਲ ਨੂੰ ਜਾਂਦੇ ਰਸਤੇ ਦਾ ਕੁਝ ਹਿੱਸਾ  ਕੱਚਾ ਛੱਡਣ ਨਾਲ ਇਸ ਰਸਤੇ ਵਿੱਚ ਚਿੱਕੜ ਜਮਾਂ ਹੋਣ ਨਾਲ ਇਸ ਰਸਤੇ ਤੋਂ ਲੰਘਣਾ ਆਮ ਲੋਕਾਂ ਲਈ ਔਖਾ ਹੋ ਗਿਆ ਹੈ। ਪਿੰਡ ਦੇ ਨੌਜਵਾਨਾਂ ਕਮਲ ਕਟਾਰੀਆ,ਸ਼ਾਮ ਲਾਲ, ਵਿੱਕਾ ਕਟਾਰੀਆ,ਬੰਟੀ ਕਟਾਰੀਆ ,ਕੁਲਦੀਪ ਸ਼ੀਪਾ,ਸੰਜੀਵ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਕੋਕੋਵਾਲ ਤੋਂ  ਪਿੰਡ ਬੀਣੇਵਾਲ ਨੂੰ ਇੱਕ ਰਸਤਾ ਜਾਂਦਾ ਹੈ। ਜਿਸ ਨੂੰ ਪੰਚਾਇਤ ਵਲੋ ਪੱਕਾ ਕੀਤਾ ਗਿਆ ਹੈ। ਇਸ ਰਸਤੇ ਪਿੰਡ ਕੋਕੋਵਾਲ ਤੇ ਪਿੰਡ ਮਜਾਰੀ ਦੇ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਵਿੱਚ ਰੋਜਾਨਾ ਪੜਨ ਜਾਦੇ ਹਨ ਤੇ ਦੋਵਾਂ ਪਿੰਡਾ ਦੇ ਲੋਕ ਵੀ ਬੀਣੇਵਾਲ ਨੂੰ ਇਸੇ ਰਸਤੇ ਜਾਂਦੇ ਹਨ ਕਿਸਾਨਾਂ ਨੂੰ ਆਪਣੇ ਖੇਤਾਂ ਨੂੰ ਜਾਣ ਲਈ ਵੀ ਇਹੋ ਰਸਤਾ ਹੈ। ਪਰ ਇਸ ਰਸਤੇ ਦਾ ਕੁਝ ਹਿੱਸਾ ( ਲੰਬਾਈ ਕਰੀਬ ਇੱਕ ਸੌ ਮੀਟਰ) ਪਿੰਡ ਦੀ ਪੰਚਾਇਤ ਵਲੋਂ ਜਾਣਬੁਝ ਕੇ ਕੱਚਾ ਛੱਡ ਦਿਤਾ ਗਿਆ ਹੈ । ਜਿਸ ਵਿੱਚ ਨਾਲੀਆਂ ਦਾ ਗੰਦਾ ਪਾਣੀ ਖੜਨ ਨਾਲ ਚਿੱਕੜ ਹੋ ਗਿਆ ਹੈ । ਜਿਸ ਕਾਰਣ ਆਮ ਲੋਕਾਂ ਲਈ ਇਸ ਰਸਤੇ ਤੋਂ ਲੰਘਣਾ ਔਖਾ ਹੋ ਗਿਆ ਹੈ। ਪਿਛਲੇ ਦਿਨੀ ਪਿੰਡ ਬੀਣੇਵਾਲ ਦੀ ਇਕ ਬਜੁਰਗ ਔਰਤ ਇਥੋਂ ਲੰਘਣ ਲੱਗੀ ਡਿੱਗ ਕੇ ਜਖਮੀ ਹੋ ਗਈ ਸੀ।। ਉਹਨਾਂ ਮੰਗ ਕੀਤੀ ਹੈ ਕਿ ਲੋਕ ਹਿਤ ਨੂੰ ਮੁੱਖ ਰਖਦੇ ਹੋਏ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ। ਤਾਂ ਜੋ ਲੋਕਾਂ ਦੀ ਸਮੱਸਿਆ ਹਲ ਹੋ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *