ਟਾਵਰ ਤੋਂ ਹੇਠਾਂ ਨਾ ਉਤਰਣ ‘ਤੇ ਕੋਈ ਆਸ ਨਾ ਰੱਖਣ ਅਧਿਆਪਕ : ਹਾਈਕੋਰਟ

ss1

ਟਾਵਰ ਤੋਂ ਹੇਠਾਂ ਨਾ ਉਤਰਣ ‘ਤੇ ਕੋਈ ਆਸ ਨਾ ਰੱਖਣ ਅਧਿਆਪਕ : ਹਾਈਕੋਰਟ

ਅਦਾਲਤ ਨੇ ਕਿਹਾ ਮੰਗ ਅਨੁਸਾਰ ਪੰਜਾਬ ਸਰਕਾਰ ਨਿਯੁਕਤੀ ਪ੍ਰਿਯਆ ਕਰ ਚੁੱਕੀ ਹੈ ਸ਼ੁਰੂ
ਮਨੁੱਖੀ ਆਧਾਰ ‘ਤੇ ਸਾਡੇ ਕਦਮਾਂ ਨੂੰ ਸਾਡੀ ਕਮਜ਼ੋਰੀ ਸਮਝਣ ‘ਚ ਭੁੱਲ ਨਾ ਕਰੋ : ਹਾਈ ਕੋਰਟ
ਪੰਜਾਬ ਸਰਕਾਰ ਦੇ ਰਵੱਈਏ ‘ਤੇ ਵੀ ਹਾਈ ਕੋਰਟ ਨੇ ਸਰਕਾਰ ਨੂੰ ਲਾਈ ਫਟਕਾਰ

ਚੰਡੀਗੜ੍ਹ , 13 ਦਸੰਬਰ (ਪ੍ਰਿੰਸ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਟਾਵਰ ‘ਤੇ ਚੜ੍ਹੇ ਈਟੀਟੀ ਅਧਿਆਪਕਾਂ ਦੇ ਮਾਮਲੇ ਵਿਚ ਆਪਣੇ ਪੱਧਰ ‘ਤੇ ਸੁਣਵਾਈ ਕਰਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਸਰਕਾਰ ਤੇਜ਼ੀ ਨਾਲ ਨਿਯੁਕਤੀ ਪ੍ਰਿਯਆ ਅੱਗੇ ਵਧਾ ਰਹੀ ਹੈ ਅਤੇ ਅਧਿਆਪਕਾਂ ਨੇ ਵਾਅਦਾ ਕੀਤਾ ਸੀ ਕਿ ਇਕ ਵਾਰ ਪ੍ਰਿਯਆ ‘ਚ ਤੇਜ਼ੀ ਲਿਆਈ ਗਈ ਤਾਂ ਉਹ ਹੇਠਾਂ ਉਤਰ ਜਾਣਗੇ। ਅਦਾਲਤ ਨੇ ਕਿਹਾ ਕਿ ਹੁਣ ਜੇ ਮੰਗਲਵਾਰ ਨੂੰ ਅਧਿਆਪਕ ਟਾਵਰ ਤੋਂ ਹੇਠਾਂ ਨਹੀਂ ਉਤਰੇ ਤਾਂ ਅੱਗੇ ਇਸ ਮਾਮਲੇ ‘ਚ ਸੁਣਵਾਈ ਨਹੀਂ ਹੋਏਗੀ। ਅਮਿਕਸ ਕਿਊਰੀ ਤਨੂ ਬੇਦੀ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਅਧਿਆਪਕਾਂ ਨੂੰ ਸਮਝਾ ਕੇ ਹੇਠਾਂ ਉਤਰਣ ਦੇ ਲਈ ਰਾਜ਼ੀ ਕਰ ਲਏਗੀ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਿਛਆ ਕਿ ਈਟੀਟੀ ਦੀਆਂ 4500 ਅਤੇ 2005 ਆਸਾਮੀਆਂ ਦੀ ਭਰਤੀ ‘ਚ 586 ਲੋਕਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਨਿਰਣਾ ਲਿਆ ਗਿਆ ਸੀ ਉਸ ਦੀ ਕੀ ਸਥਿਤੀ ਹੈ। ਇਸ ‘ਤੇ ਪੰਜਾਬ ਸਰਕਾਰ ਨੇ ਦੱਸਿਆ ਕਿ ਨਿਯੁਕਤੀ ਪੱਤਰ ਲੈਣ ਕੇਵਲ 333 ਅਧਿਆਪਕ ਪੁੱਜੇ ਸਨ ਬਾਕੀ ਲੋਕ ਨਹੀਂ ਆਏ। ਸਭ ਤੋਂ ਅਹਿਮ ਗੱਲ ਇਹ ਹੈ ਕਿ ਟਾਵਰ ‘ਚ ਚੜੇ ਰਾਕੇਸ਼ ਦਾ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ ਜੋ ਯੂਨੀਅਨ ਆਗੂਆਂ ਨੇ ਲਿਆ ਹੈ। ਇਸ ‘ਤੇ ਕੋਰਟ ਮਿੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਹ ਨਿਰਦੇਸ਼ ਦਿੱਤੇ ਜਾਣ ਕਿ ਸਾਰੀਆਂ 6505 ਆਸਾਮੀਆਂ ਨੂੰ ਭਰਿਆ ਜਾਏ ਅਤੇ ਹੋਰ ਤੇਜ਼ੀ ਲਿਆਂਦੀ ਜਾਏ। ਨਾਲ ਹੀ ਜੇ ਕੋਈ ਵਿਅਕਤੀ ਇਕ ਭਰਤੀ ‘ਚ ਜੁਆਇਨ ਕਰ ਕੇ ਉਸ ਅਹੁਦੇ ਨੂੰ ਛੱਡ ਕੇ ਦੂਸਰੀ ਭਰਤੀ ‘ਚ ਜੁਆਇਨ ਕਰਦਾ ਹੈ ਤਾਂ ਉਸ ਅਹੁਦੇ ਨੂੰ ਕੰਜ਼ਿਊਮ ਮੰਨਣ ਦੀ ਥਾਂ ‘ਤੇ ਖਾਲੀ ਮੰਨਿਆ ਜਾਏ। ਇਸ ਦੇ ਨਾਲ ਹੀ ਉਨ੍ਹਾਂ ਕੁਝ ਹਲਫਨਾਮੇ ਵੀ ਅਦਾਲਤ ‘ਚ ਪੇਸ਼ ਕੀਤੇ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਇਹ ਪੰਜਾਬ ਸਰਕਾਰ ਦੀ ਵੈੱਬਸਾਈਟ ‘ਤੇ ਮੌਜੂਦ ਸਨ। ਇਸ ‘ਤੇ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਕਿਉਂ ਸੰਵੇਦਨਹੀਣ ਹੋ ਗਏ ਹਨ। ਉਨ੍ਹਾਂ ਦੀ ਕਾਰਜ ਸ਼ੈਲੀ ‘ਤੇ ਕਿਉਂ ਲਗਾਤਾਰ ਸਵਾਲ ਉੱਠ ਰਹੇ ਹਨ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਡੀਪੀਆਈ ਐਲੀਮੈਂਟਰੀ ਐਜੂਕੇਸ਼ਨ ਨੂੰ ਬੁਲਾਏ। ਇਸ ‘ਤੇ ਪੰਜਾਬ ਸਰਕਾਰ ਨੇ ਦੱਸਿਆ ਕਿ ਡੀਪੀਆਈ ਛੁੱਟੀ ‘ਤੇ ਹਨ। ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਕੀ ਐਡਵੋਕੇਟ ਜਨਰਲ ਦੇ ਛੁੱਟੀ ‘ਤੇ ਹੋਣ ਨਾਲ ਪੂਰੇ ਏਜੀ ਦਫ਼ਤਰ ‘ਚ ਤਾਲਾ ਲੱਗ ਜਾਂਦਾ ਹੈ। ਜੇ ਅਜਿਹਾ ਨਹੀਂ ਹੈ ਤਾਂ ਫਿਰ ਕੋਈ ਜ਼ਿੰਮੇਵਾਰ ਅਧਿਕਾਰੀ ਬੁਲਾਇਆ ਜਾਏ ਜੋ ਇਸ ‘ਤੇ ਜਵਾਬ ਦੇਵੇ।

print
Share Button
Print Friendly, PDF & Email

Leave a Reply

Your email address will not be published. Required fields are marked *