23 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਕੰਮ ਨਾ ਸੁਰੂ ਹੋਣ ਕਾਰਨ, ਲੋਕਾਂ ਵੱਲੋਂ ਜਤਾਈ ਜਾ ਰਹੀ ਹੈ ਨਰਾਜ਼ਗੀ

ss1

23 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਕੰਮ ਨਾ ਸੁਰੂ ਹੋਣ ਕਾਰਨ, ਲੋਕਾਂ ਵੱਲੋਂ ਜਤਾਈ ਜਾ ਰਹੀ ਹੈ ਨਰਾਜ਼ਗੀ

ਸਾਦਿਕ, 13 ਦਸੰਬਰ (ਗੁਲਜ਼ਾਰ ਮਦੀਨਾ)-ਪਿਛਲੇ ਕਾਫ਼ੀ ਲੰਮੇ ਸਮੇਂ ਦੀ ਮੰਗ ਨੂੰ ਲਟਕਦਿਆਂ ਵੇਖਕੇ ਹਲਕਾ ਫ਼ਰੀਦਕੋਟ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਅਤੇ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਦੇ ਮਿਹਨਤ ਸਦਕਾ ਸਟੇਡੀਅਮ ਨੂੰ ਸੁੰਦਰ ਬਣਾਉਣ ਲਈ 23 ਲੱਖ ਦਾ ਚੈਕ ਭੇਟ ਕੀਤਾ ਅਤੇ ਸਾਦਿਕ ਵਾਸੀਆਂ ਨਾਲ ਵਾਅਦਾ ਵੀ ਕੀਤਾ ਕੇ ਇਹ ਸਟੇਡੀਅਮ ਸਿਰਫ਼ 50 ਦਿਨਾਂ ਦੇ ਵਿੱਚ-ਵਿੱਚ ਪੂਰਨ ਤੌਰ ‘ਤੇ ਤਿਆਰ ਹੋ ਜਾਵੇਗਾ। ਪਰ ਉਧਰ ਇਸ ਸਟੇਡੀਅਮ ਦਾ ਕੰਮ ਸੁਰੂ ਨਾ ਹੋਣ ਕਾਰਨ ਸਾਦਿਕ ਵਾਸੀਆਂ ਅਤੇ ਆਸ-ਪਾਸ ਦੇ ਨੌਜਵਾਨ ਖਿਡਾਰੀਆਂ ਵਿੱਚ ਕਾਫ਼ੀ ਨਰਾਜ਼ਗੀ ਪਾਈ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਅੱਜ ਕਰੀਬ 15 ਦਿਨ ਬੀਤ ਜਾਣ ਤੇ ਵੀ ਕੰਮ ਸੁਰੂ ਨਹੀਂ ਹੋਇਆ ਤੇ ਉਧਰੋਂ ਚੋਣ ਜਾਵਤਾ ਬਿਲਕੁਲ ਸਿਰ ਉਪਰ ਹੈ, ਉਨਾਂ ਮੰਗ ਕੀਤੀ ਹੈ ਕਿ ਸਟੇਡੀਅਮ ਨੂੰ ਤਿਆਰ ਕਰਨ ਲਈ ਨਿਗਰਾਨ ਕਮੇਟੀ ਬਣਾਈ ਜਾਵੇ ਅਤੇ ਜੋ ਵੀ ਕੰਮ ਹੋਵੇ ਉਹ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ ਤਾਂ ਜੋ 23 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਸ ਸਟੇਡੀਅਮ ਦਾ ਇਕ-ਇਕ ਪੈਸਾ ਸਹੀ ਤਰੀਕੇ ਨਾਲ ਵਰਤਿਆ ਜਾਵੇ, ਜਿਸ ਨਾਲ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਤੋਂ ਦੂਰ, ਇਸ ਖੇਡ ਸਟੇਡੀਅਮ ਵਿੱਚ ਆਣ ਕੇ ਆਪਣੇ ਸਰੀਰ ਦੀ ਵਰਜ਼ਿਸ਼ ਕਰਕੇ ਸਰੀਰ ਨੂੰ ਤੰਦਰੁਸਤ ਅਤੇ ਨਰੋਇਆ ਬਣਾ ਲੈਣ। ਇਲਾਕਾ ਵਾਸੀਆਂ ਨੇ ਪੁਰਜੋਰ ਮੰਗ ਕੀਤੀ ਹੈ ਕਿ ਇਸ ਖੇਡ ਮੈਦਾਨ ਦੀ ਬਹੁਤ ਜਲਦ ਤਿਆਰੀ ਕਰਵਾਈ ਜਾਵੇ ਲੋੜ ਅਨੁਸਾਰ ਖੇਡ ਮੈਦਾਨ ਜਿਵੇਂ ਕਿ 400 ਮੀਟਰ ਅਥਲੈਟਿਕ ਟਰੈਕ, ਕ੍ਰਿਕਟ ਮੈਦਾਨ, ਫੁੱਟਬਾਲ ਅਤੇ ਕਬੱਡੀ ਆਦਿ ਦੇ ਮੈਦਾਨ ਤਿਆਰ ਕਰਵਾਏ ਜਾਣ ਤਾਂ ਜੋ ਇਲਾਕੇ ਦੇ ਨੌਜਵਾਨ ਨਸ਼ਿਆਂ ਤੋਂ ਕਿਨਾਰਾ ਕਰਕੇ ਖੇਡਾਂ ਵੱਲ ਉਤਸ਼ਾਹਿਤ ਹੋਣ ਅਤੇ ਬਜੁਰਗਾਂ ਤੇ ਬੱਚਿਆਂ ਲਈ ਵੀ ਵਧੀਆ ਸੈਰਗਾਹ ਬਣ ਸਕੇ ਇਸ ਮੌਕੇ ਸੁੱਖਵਿੰਦਰ ਸਿੰਘ ਸੁੱਖੀ, ਸ਼ਿਵਰਾਜ ਸਿੰਘ ਢਿਲੋਂ, ਡਾ. ਰਿੰਕੂ ਸੇਠੀ, ਡਾ. ਗੁਰਪ੍ਰੀਤ ਸਿੰਘ (ਮੀਤ ਮੈਡੀਕੋਜ਼), ਡਾ. ਪਰਮਪਾਲ ਸਿੰਘ ਔਲਖ, ਗੁਰਪ੍ਰਸਾਦ ਨੰਬਰਦਾਰ, ਗੁਰਪ੍ਰੀਤ ਸਾਦਿਕ, ਸੰਦੀਪ ਗੁਲਾਟੀ, ਸਾਬ ਸਾਦਿਕ, ਗਗਨ ਧੁਨਾਂ, ਲਵਲੀਨ ਅਰੋੜਾ, ਜਸਕਰਨ ਸਿੰਘ ਸੋਨਾ, ਗੋਰਾ ਬਜਾਜ ਤੋਂ ਇਲਾਵਾ ਜਸਵੀਰ ਕੰਗ ਵੀ ਹਾਜ਼ਰ ਸਨ।
ਕੀ ਕਹਿੰਦੇ ਹਨ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ-ਫ਼ੋਨ ‘ਤੇ ਵਿਸ਼ੇਸ਼ ਗੱਲਬਾਤ ਦੌਰਾਨ ਬਲਜਿੰਦਰ ਸਿੰਘ ਧਾਲੀਵਾਲ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੇ ਕਿਹਾ ਕਿ ਇਸ ਸਟੇਡੀਅਮ ਨੂੰ ਨੇਪੜੇ ਚਾੜਨ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਸਿਰਫ਼ 4 ਜਾਂ 5 ਦਿਨਾਂ ਦੇ ਵਿੱਚ-ਵਿੱਚ ਹੀ ਸਟੇਡੀਅਮ ਦਾ ਕੰਮ ਸੁਰੂ ਹੋ ਜਾਵੇਗਾ ਤੇ 40 ਦਿਨਾਂ ਦੇ ਅੰਦਰ-ਅੰਦਰ ਤਿਆਰ ਹੋਣ ਉਪਰੰਤ ਇਸ ਦਾ ਉਦਘਾਟਨ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *