ਧੁੰਦ ਦੇ ਮੌਸਮ ਵਿਚ ਰੋਹੀ ਦੇ ਕਿਨਾਰੇ ਟੁੱਟੇ ਹੋਣ ਕਰਕੇ ਵਾਪਰ ਸਕਦਾ ਹੈ ਹਾਦਸਾ

ss1

ਧੁੰਦ ਦੇ ਮੌਸਮ ਵਿਚ ਰੋਹੀ ਦੇ ਕਿਨਾਰੇ ਟੁੱਟੇ ਹੋਣ ਕਰਕੇ ਵਾਪਰ ਸਕਦਾ ਹੈ ਹਾਦਸਾ

ਪੱਟੀ, 13 ਦਸੰਬਰ (ਅਵਤਾਰ ਢਿਲੋ) ਪੱਟੀ ਸ਼ਹਿਰ ਦੇ ਬਾਹਰ ਵਾਰ ਸਰਹਾਲੀ ਰੋਡ (ਨੇੜੇ ਪੀਰਾਂ ਸ਼ਾਬ ਮੋੜ) ਉੱਪਰ ਸਥਿਤ ਰੋਹੀ ਤੇ ਬਣੇ ਪੁੱਲ ਦੀ ਇਟਾਂ ਦੀ ਰੇਲਿੰਗ ਟੁੱਟੀ ਹੋਣ ਕਾਰਨ ਸੰਘਣੀ ਧੁੰਦ ਵਿਚ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਅਸ਼ੋਕ ਚੋਪੜਾ, ਰਸ਼ਪਾਲ ਬੇਦੀ, ਵਿਨੋਦ ਕੁਮਾਰ, ਡਿੰਪਲ ਕੁਮਾਰ, ਹਰਭਜਨ ਸਿੰਘ, ਰਜਿੰਦਰ ਕੁਮਾਰ ਨੇ ਕਿਹਾ ਕਿ ਉਕਤ ਰੋਹੀ ਵਿਚ ਦਲਦਲ ਕਾਫੀ ਮਾਤਰਾ ਵਿਚ ਜਮਾਂ ਹੋਈ ਹੈ ਅਤੇ ਉੱਪਰੋ ਪੈ ਰਹੀ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਨਾਂ ਸਰਕਾਰ, ਡਰੇਨਜ਼ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਉਹ ਰੋਹੀ ਕਿਨਾਰੇ ਇਟਾਂ ਦੀ ਰੇਲਿੰਗ ਦੀ ਰਿਪੇਅਰ ਕਰਕੇ ਸ਼ਹਿਰ ਤੇ ਇਲਾਕਾ ਵਾਸੀਆਂ ਨੂੰ ਹੋ ਰਹੀ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *