ਦੁਪਹਿਰੇ ਨੰਨੀਆਂ ਛਾਵਾਂ ਪੰਜਾਬ ਸਰਕਾਰ ਖਿਲਾਫ ਗਰਜੀਆਂ

ss1

ਦੁਪਹਿਰੇ ਨੰਨੀਆਂ ਛਾਵਾਂ ਪੰਜਾਬ ਸਰਕਾਰ ਖਿਲਾਫ ਗਰਜੀਆਂ

ਕੜਕਦੀ ਧੁੱਪ ਵਿਚ ਲੱਗੇ ਅਕਾਲੀ ਸਰਕਾਰ ਮੁਰਦਾਬਾਦ ਦੇ ਨਾਅਰੇ
ਮਾਮਲਾ ਸਕੂਲ ਨੂੰ ਅਪਗ੍ਰੇਡ ਨਾ ਕਰਨ

30-13

ਤਪਾ ਮੰਡੀ , 30 ਅਪ੍ਰੈਲ (ਨਰੇਸ਼ ਗਰਗ)- ਨੇੜਲੇ ਪਿੰਡ ਧੌਲਾ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਦੀਆਂ ਵਿਦਿਆਰਥਣਾਂ ਅਤੇ ਛੋਟੀ ਉਮਰ ਦੀਆਂ ਬੱਚੀਆਂ ਨੇ ਸਕੂਲ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਸਿਖਰ ਦੁਪਹਿਰੇ ਪਿੰਡ ਅੰਦਰ ਰੋਸ਼ ਰੈਲੀ ਕਰਕੇ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਵਾਲੀ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਲੜੀਵਾਰ ਭੁੱਖ ਹੜਤਾਲ 24ਵੇਂ ਦਿਨ ਸ਼ਾਮਲ ਹੋ ਗਈ, ਪਰ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀਂ ਨੀਂਦ ਸੁੱਤਾ ਪਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਸੰਘਰਸ਼ ਕਮੇਟੀ ਆਗੂ ਰੂਪ ਸਿੰਘ ਧੌਲਾ, ਮਾ. ਜਗਰਾਜ ਧੌਲਾ, ਗੁਰਮੇਲ ਸਿੰਘ ਕਾਟੂ, ਐਡਵੋਕੇਟ ਗੁਰਚਰਨ ਸਿੰਘ ਧਾਲੀਵਾਲ, ਮੱਖਣ ਸਿੰਘ,ਕਲੱਬ ਪ੍ਰਧਾਨ ਸੰਦੀਪ ਬਾਵਾ, ਗੁਰਸੇਵਕ ਸਿੰਘ ਧੌਲਾ, ਕੁਲਦੀਪ ਸਿੰਘ, ਅਮਨਦੀਪ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੀ ਪੰਜਾਬ ਵਿਚ ਵਿੱਦਿਅਕ ਪ੍ਰਣਾਲੀ ਨੀਤੀ ਅਤੇ ਨਵੇਂ ਸਕੂਲ ਖੋਲਣ ਦੇ ਦਾਅਵੇ ਖੋਖਲੇ ਹਨ। ਉਨਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਪੰਜਾਬ ਨੌਜਵਾਨ ਪੜ ਨਾ ਸਕੇ। ਜੇ ਲੋਕ ਪੜ ਗਏ ਤਾਂ ਉਹ ਜਾਗਰੂਕ ਹੋ ਕੇ ਆਪਣਾ ਹੱਕ ਮੰਗਣਗੇ।

ਬੀ.ਕੇ.ਯੂ ਉਗਰਾਹਾਂ ਦੇ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਪ੍ਰਧਾਨ ਗੁਰਮੇਲ ਸਿੰਘ, ਡਕੌਂਦਾ ਇਕਾਈ ਧੌਲਾ ਦੇ ਪ੍ਰਧਾਨ ਗੁਰਨੈਬ ਸਿੰਘ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਸ਼ੰਕਰ ਬਦਰਾ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਿਕਾਸ ਦੇ ਨਾਮ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸੱਚ ਤਾਂ ਇਹ ਹੈ ਕਿ ਲੋਕ ਮੁੱਢਲੀਆਂ ਲੋੜਾਂ ਸਿੱਖਿਆ ’ਤੇ ਸਿਹਤ ਤੋਂ ਵੀ ਵਾਂਝੇ ਹੋ ਰਹੇ ਹਨ। ਜਿਸ ਦੀ ਮਿਸਾਲ ਵੀਹ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਧੌਲਾ ਦੇ ਸਕੂਲ ਤੋਂ ਮਿਲਦੀ ਹੈ।ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਕੂਲ ਨੂੰ ਤੁਰੰਤ ਅਪਗ੍ਰੇਡ ਕੀਤਾ ਜਾਵੇ ਨਹੀਂ ਤਾਂ ਲੋਕ ਰੋਹ ਦੇ ਸਾਹਮਣੇ ਲਈ ਤਿਆਰ ਹਨ। ਇਸ ਮੌਕੇ ਸਮਰਜੀਤ ਪੰਚ, ਜਗਦੇਵ ਸਿੰਘ ਕਾਲਾ, ਕ੍ਰਿਪਾਲ ਸਿੰਘ ਨੰਬਰਦਾਰ, ਜਰਨੈਲ ਸਿੰਘ, ਲੱਖਾ ਸਿੰਘ ਆਦਿ ਨੇ ਪਿੰਡਾਂ ਦੀਆਂ ਸੱਥਾਂ ਵਿਚ ਜਾਕੇ ਆਪਣੇ ਵਿਚਾਰ ਰੱਖੇ।

print
Share Button
Print Friendly, PDF & Email

Leave a Reply

Your email address will not be published. Required fields are marked *