ਜੂਡੀਸ਼ੀਅਲ ਅਫ਼ਸਰਾਂ ਲਈ ਲੈਕਚਰ ਆਨ ਸਟ੍ਰੈਸ ਮੈਨਜਮੈਂਟ ਪ੍ਰੋਗਰਾਮ ਕਰਵਾਇਆ

ss1

ਜੂਡੀਸ਼ੀਅਲ ਅਫ਼ਸਰਾਂ ਲਈ ਲੈਕਚਰ ਆਨ ਸਟ੍ਰੈਸ ਮੈਨਜਮੈਂਟ ਪ੍ਰੋਗਰਾਮ ਕਰਵਾਇਆ

ਬਠਿੰਡਾ(ਪਰਵਿੰਦਰ ਜੀਤ ਸਿੰਘ)  ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜਸਹਿਤਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਕੰਨਫਰੈਂਸ ਹਾਲ, ਜ਼ਿਲ੍ਹਾ ਤੇ ਸੈਸ਼ਨ ਜੱਜ, ਬਠਿੰਡਾ ਵਿਖੇ ਮੈਕਸ ਹਸਪਤਾਲ ਦੀ ਮਦਦ ਨਾਲ ਸਾਰੇ ਜੂਡੀਸ਼ੀਅਲ ਅਫ਼ਸਰਾਂ ਲਈ ਲੈਕਚਰ ਆਨ ਸਟ੍ਰੈਸ ਮੈਨਜਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਹ ਲੈਕਚਰ ਡਾ. ਸਤੀਸ਼ ਥਾਪਰ, ਮਨੋਵਿਗਿਆਨਕ ਡਾਕਟਰ ਵੱਲੋਂ ਸਾਰੇ ਜੱਜ ਸਾਹਿਬਨ ਨੂੰ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਦਬਾਅ ਤੋਂ ਛੁਟਕਾਰਾ ਪਾਉਣ ਲਈ ਵੱਖਵੱਖ ਤਰ੍ਹਾਂ ਦੀਆਂ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਇਹ ਲੈਕਚਰ ਤਿੰਨ ਦਿਨਾਂ ਦੇ ਚੱਲਣ ਵਾਲੇ ਮੈਡੀਕਲ ਚੈਕਅੱਪ ਕੈਂਪ ਵਿਚ ਇਕ ਹਿੱਸੇ ਦੇ ਤੌਰ ਤੇ ਦਿੱਤਾ ਗਿਆ। ਜਿਸ ਵਿਚ ਸਾਰੇ ਅਦਾਲਤ ਦੇ ਕਰਮਚਾਰੀ, ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵੰਲਟੀਅਰਜ਼ ਦਾ ਚੈਕਅੱਪ ਕੀਤਾ ਗਿਆ। ਇਸ ਕੈਂਪ ਵਿਚ 120 ਦੇ ਲੱਗਭਗ ਪੈਨਲ ਦੇ ਵਕੀਲ ਅਤੇ 30 ਪੈਰਾ ਲੀਗਲ ਵੰਲਟੀਅਰਜ਼ ਅਤੇ ਬਾਕੀ ਰਹਿੰਦੇ ਵੱਖਵੱਖ ਅਦਾਲਤਾਂ ਦੇ ਕਰਮਚਾਰੀਆਂ ਨੇ ਮਾਹਿਰ ਡਾਕਟਰਾਂ ਦੁਆਰਾ ਜਿਨ੍ਹਾ ਵਿਚ ਡਾ. ਨੀਰਜ, ਡਾ. ਮਨਦੀਪ ਸਿੰਘ, ਡਾ. ਪਾਰੁਲ ਗੁਪਤਾ, ਡਾ. ਨੇਹਾ ਕਾਂਸਲ ਅਤੇ ਡਾ. ਰੀਤੂ ਗਰਗ ਨੇ ਮੈਡੀਕਲ ਚੈਕਅੱਪ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *