ਸਾਲਾਨਾ ਸਮਾਗਮ ਦੌਰਾਨ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਵਿਖੇ ਬੱਚਿਆ ਨੇ ਪ੍ਰੌਗਰਾਮਾ ਦੁਅਰਾ ਬੰਨਿਆ ਰੰਗ

ss1

ਸਾਲਾਨਾ ਸਮਾਗਮ ਦੌਰਾਨ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਵਿਖੇ ਬੱਚਿਆ ਨੇ ਪ੍ਰੌਗਰਾਮਾ ਦੁਅਰਾ ਬੰਨਿਆ ਰੰਗ 

ਬਿਆਸ 13 ਦਸੰਬਰ (ਜਸਵਿੰਦਰ ਪਾਲ ਜੱਸੀ) – ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਵਿਚ ਅੱਜ ਸਕੂਲ ਦਾ ਸਾਲਾਨਾ ਸਮਾਗਮ ਮਨਾਇਆ ਗਿਆ ਜਿਸ ਵਿਚ ਰੈਵਰਨ ਮੋਨਸੀਨੌਰ ਮਾਈਕਲ ਐਨੀ ਮੁੱਖ ਮਹਿਮਾਨ ਤੇ ਉਪ ਮੰਡਲ ਅਫਸਰ ਬਾਬਾ ਬਕਾਲਾ ਸ. ਤੇਜਦੀਪ ਸਿੰਘ ਸੈਣੀ ਬਤੌਰ ਗੈਸਟ ਆਫ ਆਨਰ ਪੁੱਜੇ।ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਭਰੂਣ ਹੱਤਿਆ, ਏਡਜ਼, ਨਸ਼ੇ ਅਤੇ ਦਹੇਜ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਤੇ ਸਮਾਜ ਨੂੰ ਸਿਖਿਆ ਦੇਣ ਵਾਲੇ ਗੀਤ ਤੇ, ਸਕਿਟਾਂ ਤੇ ਮੋਨੋ ਐਕਟਿੰਗ ਵੀ ਕੀਤੀ ਗਈ ਤੇ ਸੀਨੀਅਰ ਮੁਟਿਆਰਾਂ ਵਲੋਂ ਪੰਜਾਬ ਦੀ ਸ਼ਾਨ ਗਿੱਧਾ ਤੇ ਗੱਭਰੂਆਂ ਵਲੋਂ ਭੰਗੜਾ ਵੀ ਪੇਸ਼ ਕੀਤਾ।ਪਿ੍ਰੰਸੀਪਲ ਸਿਸਟਰ ਆਮਲਾ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ।ਗੈਸਟ ਆਫ ਆਨਰ ਸ. ਤੇਜਦੀਪ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਸਕੂਲ ਨਾਲੋਂ ਜਿਆਦਾ ਸਮਾਂ ਘਰ ਵਿਚ ਬਤੀਤ ਕਰਦੇ ਹਨ ਇਸ ਲਈ ਸਾਨੂੰ ਘਰ ਵਿਚ ਵੀ ਆਪਣੇ ਬੱਚਿਆਂ ਨੂੰ ਵਧੀਆ ਮਾਹੌਲ ਦੇਣਾ ਚਾਹੀਦਾ ਹੈ ਤਾਂ ਕਿ ਸਕੂਲ ਵਿਚ ਦਿੱਤੀ ਵਧੀਆ ਸਿੱਖਿਆ ਤੇ ਸਿਖਾਈਆਂ ਗਈਆਂ ਚੰਗੀਆਂ ਆਦਤਾਂ ਸਾਰਾ ਦਿਨ ਹੀ ਕਾਇਮ ਰਹਿਣ।ਸਮਾਗਮ ਦੇ ਅੰਤ ਵਿਚ ਸਕੂਲ ਅਧਿਆਪਕਾਂ ਵਲੋਂ ਰਾਸ਼ਟਰੀ ਗੀਤ ਵੀ ਗਾਇਆ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *