ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਵਿਸ਼ਵ ਬਲੱਡ ਪ੍ਰੈਸ਼ਰ ਦਿਵਸ ਮਨਾਇਆ

ss1

ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਵਿਸ਼ਵ ਬਲੱਡ ਪ੍ਰੈਸ਼ਰ ਦਿਵਸ ਮਨਾਇਆ

19-28
ਤਲਵੰਡੀ ਸਾਬੋ, 18 ਮਈ (ਗੁਰਜੰਟ ਸਿੰਘ ਨਥੇਹਾ)-ਸਥਾਨਕ ਸਿਵਲ ਹਸਪਤਾਲ ਵਿਖੇ ਵਿਸ਼ਵ ਬਲੱਡ ਪ੍ਰੈਸ਼ਰ ਦਿਵਸ ਐਸ. ਐਮ. ਓ. ਡਾ. ਦਰਸ਼ਨ ਕੌਰ ਦੀ ਅਗਵਾਈ ਵਿੱਚ 17 ਅਤੇ 18 ਮਈ ਨੂੰ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਵਾਲੇ ਮਰੀਜ਼ਾਂ ਦਾ ਮੁਫਤ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ ਅਤੇ ਮੁਫਤ ਦਵਾਈ ਵੀ ਦਿੱਤੀ ਗਈ।
ਡਾ. ਅਮਨਪ੍ਰੀਤ ਸਿੰਘ ਸੇਠੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਬਲੱਡ ਪ੍ਰੈਸ਼ਰ ਦੇ ਲੱਛਣ ਅਤੇ ਉਸ ਦੀ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਉਨ੍ਹਾਂ ਦੱਸਿਆ ਕਿ ਜਿਆਦਾ ਮਿਹਨਤ ਨਾ ਕਰਨ ਕਰਕੇ ਲਗਾਤਾਰ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਸ ਲਈ ਹਫਤੇ ਵਿੱਚ 5 ਦਿਨ ਅੱਧਾ ਘੰਟਾ ਸੈਰ ਕਰਨੀ ਜਰੂਰੀ ਹੈ। ਉਨ੍ਹਾਂ ਦਸਿਆ ਗਲਤ ਖਾਣਾ ਪੀਣਾ, ਬੁਢਾਪਾ, ਸ਼ੂਗਰ, ਮੋਟਾਪਾ, ਦਿਮਾਗੀ ਪ੍ਰੇਸ਼ਾਨੀ ਅਤੇ ਨਸ਼ੀਲੇ ਪਦਾਰਥ ਸਿਗਰੇਟ ਅਤੇ ਤੰਬਾਕੂ ਕਰਕੇ ਵੀ ਹਾਈ ਬਲੱਡ ਪ੍ਰੈਸ਼ਰ ਹੋਣ ਦੇ ਕਾਰਨ ਹਨ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਨਮਕ, ਤਲੀਆਂ ਚੀਜ਼ਾਂ ਦਾ ਘੱਟ ਸੇਵਨ, ਤੰਬਾਕੂ ਦਾ ਸੇਵਨ ਬੰਦ ਕਰਨਾ, ਸ਼ਰਾਬ ਤੋਂ ਪ੍ਰਹੇਜ਼ ਕਰਨ ਅਤੇ ਨਿਯਮਤ ਅਨੁਸਾਰ ਦਵਾਈ ਲੈਣਾ ਬਹੁਤ ਜਰੂਰੀ ਹੈ।
ਇਸ ਮੌਕੇ ਬੀ.ਈ.ਈ. ਸ. ਤਰਲੋਕ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਬਲੱਡ ਪ੍ਰੈਸ਼ਰ ਮੁਫਤ ਚੈੱਕ ਕਰਕੇ ਲੋੜਵੰਦ ਮਰੀਜ਼ ਨੂੰ ਦਵਾਈ ਵੀ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਅਤੇ ਕਿਹਾ ਕਿ ਸਮੇਂ ਸਮੇਂ ਸਿਰ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਡਾ. ਰਵਿੰਦਰ ਸਿੰਗਲਾ, ਸ਼ਰਨਦੀਪ ਸਿੰਘ ਚੱਠਾ, ਰਾਜਵੀਰ ਕੌਰ ਆਦਿ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *