ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਦਿੱਤਾ ਸੰਦੇਸ਼

ss1

ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਦਿੱਤਾ ਸੰਦੇਸ਼

ਗੜਸ਼ੰਕਰ (ਅਸ਼ਵਨੀ ਸ਼ਰਮਾ) ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜਸ਼ੰਕਰ ਦੇ ਵਿਦਿਆਰਥੀਆਂ ਨੇ ਅੱਜ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਸੰਦੇਸ਼ ਦਿੰਦਿਆਂ ਕੌਮਾਂਤਰੀ ਐਂਟੀ ਕਰੱਪਸ਼ਨ ਦਿਹਾੜੇ ਨੂੰ ਸਮਰਪਿਤ ਰੈਲੀ ਕੱਢੀ। ਇਸ ਮੌਕੇ ਡਾਇਰੈਕਟਰ ਸੁਖਦੇਵ ਸਿੰਘ ਦੇ ਦਿਸ਼ਾ-ਨਰਦੇਸ਼ ਤੇ ਪ੍ਰਿੰਸੀਪਲ ਸ਼ੈਲੀ ਭੱਲਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ‘ਬ੍ਰੇਕ ਦਾ ਕਰੱਪਸ਼ਨ ਚੇਨ’, ‘ਸੇਵ ਇੰਡੀਆ-ਸੇਵ ਇੰਡੀਅਨਜ਼’, ‘ਸਟਾਪ ਕਰੱਪਸ਼ਨ’, ‘ਸੇਵ ਨੇਸ਼ਨ’, ‘ਹੈਂਗ ਦਾ ਕਰੱਪਸ਼ਨ ਟਿਲ ਡੈਥ’ ਆਦਿ ਦੇ ਪੋਸਟਰ ਬਣਾ ਕੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਫੈਲਾਈ। ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਦਾ ਅਰਥ ਹੈ ਭ੍ਰਿਸ਼ਟ+ਆਚਾਰ ਮਤਲਵ ਵਿਗੜਿਆ ਹੋਇਆ ਆਚਰਣ। ਭ੍ਰਿਸ਼ਟਾਚਾਰ ਦਾ ਸ਼ਬਦਿਕ ਅਰਥ ਹੈ ਉਹ ਆਚਰਣ ਜੋ ਕਿਸੇ ਵੀ ਤਰਾਂ ਨਾਲ ਅਨੈਤਿਕ ਹੋਵੇ। ਜਦੋਂ ਕੋਈ ਵਿਅਕਤੀ ਨਿਆਂ ਵਿਵਸਥਾ ਦੇ ਨਿਯਮਾਂ ਵਿਰੁੱਧ ਆਪਣੇ ਸਵਾਰਥ ਦੀ ਪੂਰਤੀ ਲਈ ਗ਼ਲਤ ਆਚਰਣ ਕਰਨ ਲਗਦਾ ਹੈ ਤਾਂ ਉਹ ਵਿਅਕਤੀ ਭ੍ਰਿਸ਼ਟਾਚਾਰੀ ਕਹਾਉਂਦਾ ਹੈ। ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਭਾਰਤ ਅੱਜ ਪੂਰੀ ਦੁਨੀਆਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 94ਵੇਂ ਸਥਾਨ ‘ਤੇ ਹੈ। ਭ੍ਰਿਸ਼ਟਾਚਾਰ ਦੇ ਕਈ ਰੂਪ ਹਨ ਜਿਵੇ ਰਿਸ਼ਵਤ, ਕਾਲਾ ਬਾਜ਼ਾਰੀ, ਜਾਣਬੁੱਝ ਕੇ ਕੀਮਤ ਵਧਾਉਣਾ, ਪੈਸੇ ਲੈ ਕੇ ਕੰਮ ਕਰਨਾ ਆਦਿ। ਉਨਾਂ ਕਿਹਾ ਕਿ ਦੇਸ਼ ਵਿੱਚ ਕਈ ਵੱਡੀਆਂ ਸਮੱਸਿਆਵਾਂ ਜਿਵੇ ਬੇਰੁਜ਼ਕਾਰੀ, ਮਹਿੰਗਾਈ ਤੇ ਗ਼ਰੀਬੀ ਆਦਿ ਦਾ ਮੁਖ ਕਾਰਨ ਭ੍ਰਿਸ਼ਟਾਚਾਰ ਹੈ। ਜੇ ਭ੍ਰਿਸ਼ਟਾਚਾਰ ਖਤਮ ਹੋ ਜਾਵੇ ਤਾਂ ਉਕਤ ਸਾਰੀਆਂ ਸਮੱਸਿਆਵਾਂ ਵੀ ਖਤਮ ਹੋ ਜਾਣਗੀਆਂ। ਪ੍ਰਿੰਸੀਪਲ ਸ਼ੈਲੀ ਭੱਲਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਸੌਖਾ ਤਾਂ ਨਹੀਂ ਪਰ ਜੇ ਪੂਰਾ ਦੇਸ਼ ਇਸ ਵਿਰੁੱਧ ਜਾਗਰੂਕ ਹੋਵੇ ਤਾਂ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਕੱਢੀ ਗਈ ਰੈਲੀ ਨੂੰ ਸਫਲ ਬਣਾਉਣ ਵਿੱਚ ਅਧਿਆਪਕਾ ਕਵਿਤਾ ਠਾਕੁਰ ਤੇ ਅਨਿਤਾ ਰਾਣੀ ਨੇ ਖਾਸ ਯੋਗਦਾਨ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *