ਘਰ ਵਿਚ ਦਾਖਲ ਹੋ ਕੇ ਲਾਈਆਂ ਸੱਟਾਂ, ਚਲਾਈਆਂ ਗੋਲੀਆਂ

ss1

ਘਰ ਵਿਚ ਦਾਖਲ ਹੋ ਕੇ ਲਾਈਆਂ ਸੱਟਾਂ, ਚਲਾਈਆਂ ਗੋਲੀਆਂ
ਪੁਲਿਸ ਨੇ ਦੋਸ਼ੀਆਂ ਵਿਰੁੱਧ ਨਹੀ ਕੀਤੀ ਕਾਰਵਾਈ
20 ਨੂੰ ਪੁਲਿਸ ਚੌਕੀ ਡੇਰਾ ਸਾਹਿਬ ਦਾ ਕੀਤਾ ਜਾਵੇਗਾ ਘਿਰਾਉ

ਭਿੱਖੀਵਿੰਡ 12 ਦਸੰਬਰ (ਹਰਜਿੰਦਰ ਸਿੰਘ ਗੋਲਣ)-ਪੁਲਿਸ ਥਾਣਾ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਭੱਠਲ ਭਾਈਕੇ ਦੇ ਵਸਨੀਕ ਪਾਲ ਸਿੰਘ ਪੁੱਤਰ ਗਿਆਨ ਸਿੰਘ ਨੇ ਆਲ ਇੰਡੀਆ ਐਂਟੀ ਕਰੁੱਪਸ਼ਨ ਮੋਰਚਾ ਦੇ ਸਬ ਦਫਤਰ ਖਾਲੜਾ ਵਿਖੇ ਮੋਰਚਾ ਦੇ ਬੀ.ਸੀ ਵਿੰਗ ਚੇਅਰਮੈਂਨ ਪਰਮਿੰਦਰ ਸਿੰਘ ਹੀਰਾ ਦੀ ਹਾਜਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪਿੰਡ ਦੇ ਹੀ ਮੁਖਤਾਰ ਸਿੰਘ ਪੁੱਤਰ ਗਿਆਨ ਸਿੰਘ, ਫੋਜੀ ਹਰਜੀਤ ਸਿੰਘ, ਲਖਬੀਰ ਸਿੰਘ, ਗੁਰਵੇਲ ਸਿੰਘ ਆਦਿ ਨੇ ਬੀਤੀ 1 ਸਤੰਬਰ ਨੂੰ ਰਾਤ 8.30 ਵਜੇ ਸਾਡੇ ਘਰ ਵਿਚ ਦਾਖਲ ਹੋ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੇਰੇ ਲੜਕੇ ਹਰਜੀਤ ਸਿੰਘ ਨੂੰ ਸੱਟਾਂ ਲਗਾਈਆਂ ਤੇ ਫੋਜੀ ਹਰਜੀਤ ਸਿੰਘ ਨੇ ਆਪਣੀ ਰਾਇਫਲ ਨਾਲ ਗੋਲੀਆਂ ਵੀ ਚਲਾਈਆਂ, ਜੋ ਸਾਡੇ ਕਮਰੇ ਦੇ ਦਰਵਾਜੇ ‘ਤੇ ਲੱਗੀਆਂ ਅਤੇ ਗਾਲੀ-ਗਲੋਚ ਕਰਦੇ ਹੋਏ ਫਰਾਰ ਹੋ ਗਏ। ਪਾਲ ਸਿੰਘ ਨੇ ਦੱਸਿਆ ਸਾਡਾ ਮੁਖਤਾਰ ਸਿੰਘ ਨਾਲ ਅਦਾਲਤ ਵਿਚ ਜਮੀਨੀ ਝਗੜਾ ਚੱਲਦਾ ਸੀ, ਜੋ ਅਸੀ ਕੇਸ ਜਿੱਤ ਲਿਆ ਸੀ, ਇਸੇ ਰੰਜਿਸ਼ ਤਹਿਤ ਮੁਖਤਾਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ ਘਰ ‘ਤੇ ਹਮਲਾ ਕੀਤਾ। ਪਾਲ ਸਿੰਘ ਨੇ ਦੱਸਿਆ ਕਿ ਇਸ ਕੇਸ ਸੰਬੰਧੀ ਪੁਲਿਸ ਚੌਕੀ ਡੇਰਾ ਸਾਹਿਬ (ਥਾਣਾ ਚੋਹਲਾ ਸਾਹਿਬ) ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਗਈ ਹੈ, ਪਰ ਅਜੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ। ਇਸ ਮੌਕੇ ਚੇਅਰਮੈਂਨ ਪਰਮਿੰਦਰ ਸਿੰਘ ਹੀਰਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਮੋਰਚਾ ਦੇ ਕੌਮੀ ਪ੍ਰਧਾਨ ਮਹੰਤ ਰਮੇਸ਼ਾ ਨੰਦ ਸਰਸਵਤੀ, ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂੰ ਦੀ ਅਗਵਾਈ ਹੇਠ ਆਲ ਇੰਡੀਆ ਐਂਟੀ ਕਰੁੱਪਸ਼ਨ ਮੋਰਚੇ ਵੱਲੋਂ 20 ਦਸੰਬਰ ਨੂੰ ਪੁਲਿਸ ਚੌਕੀ ਡੇਰਾ ਸਾਹਿਬ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਸਮਰਾ, ਸਰਨਜੀਤ ਸਿੰਘ, ਗੁਰਭੇਜ ਸਿੰਘ ਆਦਿ ਹਾਜਰ ਸਨ। ਇਸ ਕੇਸ ਸੰਬੰਧੀ ਜਦੋਂ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ੳ ਤਰਸੇਮ ਮਸੀਹ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਥੇ 8 ਨਵੰਬਰ ਨੂੰ ਅਹੁਦਾ ਸੰਭਾਲਿਆ ਹੈ, ਇਹ ਕੇਸ ਮੇਰੇ ਤੋਂ ਪਹਿਲਾਂ ਦਾ ਹੈ ਅਤੇ ਇਸ ਬਾਰੇ ਏ.ਐਸ.ਆਈ ਨਰਿੰਦਰ ਸਿੰਘ ਨਾਲ ਗੱਲ ਕੀਤੀ ਜਾਵੇ। ਜਦੋਂ ਏ.ਐਸ.ਆਈ ਨਰਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਦਾ ਫੋਨ ਬੰਦ ਪਾਇਆ।

print
Share Button
Print Friendly, PDF & Email

Leave a Reply

Your email address will not be published. Required fields are marked *