ਰਾਜਪੁਰਾ-ਅੰਬਾਲਾ ਰੋਡ ਤੇ ਸੰਘਣੀ ਧੁੰਦ ਕਾਰਣ ਅੱਧੀ ਦਰਜ਼ਨ ਵਾਹਨ ਆਪਸ ‘ਚ ਟਕਰਾਏ

ss1

ਰਾਜਪੁਰਾ-ਅੰਬਾਲਾ ਰੋਡ ਤੇ ਸੰਘਣੀ ਧੁੰਦ ਕਾਰਣ ਅੱਧੀ ਦਰਜ਼ਨ ਵਾਹਨ ਆਪਸ ‘ਚ ਟਕਰਾਏ

ਰਾਜਪੁਰਾ, 12 ਦਸੰਬਰ (ਪ.ਪ.): ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ-ਅੰਬਾਲਾ ਰੋਡ ਤੇ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਣ ਅੱਧੀ ਦਰਜ਼ਨ ਵਾਹਨ ਆਪਸ ‘ਚ ਟਕਰਾਉਣ ਕਾਰਣ ਵਾਹਨਾਂ ਵਿੱਚ ਸਵਾਰ ਵਿਅਕਤੀ ਜਖਮੀ ਹੋ ਗਏ ਤੇ ਵਾਹਨ ਵਿੱਚ ਨੁਕਸਾਨੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸੰਭੂ ਪੁਲਸ ਦੇ ਹੋਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਇੱਕ ਆਲੂਆਂ ਨਾਲ ਲੋਡ ਟਰੱਕ ਜਦੋਂ ਹੁਸ਼ਿਆਰਪੁਰ ਤੋਂ ਚੱਲ ਕੇ ਦਿੱਲੀ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਘੱਗਰ ਸਰਾਏ ਪੁੱਲ ਤੇ ਪਹੁੰਚਆ ਤਾਂ ਅਚਾਨਕ ਅਵਾਰਾ ਪਸ਼ੂ ਅੱਗੇ ਆਉਣ ਕਾਰਣ ਟਰੱਕ ਦਾ ਸੰਤੁਲਨ ਵਿਗੜਨ ਕਾਰਣ ਸੜਕ ਵਿਚਕਾਰ ਪਲਟ ਗਿਆ ਤੇ ਪਸ਼ੂ ਦੀ ਮੌਤ ਹੋ ਗਈ। ਜਿਸ ਤੇ ਸੰਭੂ ਪੁਲਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਤੋਂ ਨੂੰ ਸੜਕ ਤੋਂ ਪਾਸੇ ਹਟਵਾ ਕੇ ਆਵਾਜਾਈ ਨਿਰਵਿਘਨ ਚਾਲੂ ਕੀਤੀ। ਇਸ ਤਰ੍ਹਾਂ ਅੰਬਾਲਾ ਵਾਲੇ ਪਾਸਿਓ ਰਾਜਪੁਰਾ ਵੱਲ ਮਿਰਚਾ ਨਾਲ ਲੋਡ ਕੈਂਟਰ ਸੰਘਣੀ ਧੁੰਦ ਕਾਰਣ ਆਪਣਾ ਸੰਤੁਲਨ ਖੋ ਬੈਠਾ ਅਤੇ ਉਹ ਵੀ ਆਲੂਆਂ ਵਾਲੇ ਟਰੱਕ ਨੇੜੇ ਆ ਕੇ ਪਲਟ ਗਿਆ। ਕੈਂਟਰ ਚਾਲਕ ਦਵਿੰਦਰ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ। ਜਿਸ ਨੂੰ ਇਲਾਜ਼ ਲਈ 32 ਹਸਪਤਾਲ ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਇਸ ਤਰ੍ਹਾਂ ਕੈਂਟਰ ਦੇ ਪਿੱਛੇ ਆ ਰਹੀ ਇਨੋਵਾ ਗੱਡੀ ਵੀ ਕੈਂਟਰ ਵਿੱਚ ਵੱਜੀ। ਇਸ ਤਰ੍ਹਾਂ ਰੋਡਵੇਜ਼ ਦੀ ਬੱਸ ਵੀ ਇਨ੍ਹਾਂ ਵਾਹਨਾਂ ਨੂੰ ਦੇਖਣ ਲਈ ਹੋਲੀ ਹੋਈ ਤਾਂ ਬੱਸ ਦੇ ਪਿੱਛੇ ਰਿਟਜ਼ ਅਤੇ ਰਿਟਜ਼ ਦੇ ਪਿੱਛੇ ਇਨੋਵਾ ਕਾਰ ਟਕਰਾ ਗਈ। ਰਿਟਜ਼ ਵਿੱਚ ਸਵਾਰ ਵਿਅਕਤੀਆਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲਿਆਂਦਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *