ਐਕਸੀਡੈਟ ਵਿੱਚ ਮਾਰੇ ਅਧਿਆਪਕਾਂ ਲਈ ਸ਼ੋਕ ਸਭਾ ਕਰਵਾਈ

ss1

ਐਕਸੀਡੈਟ ਵਿੱਚ ਮਾਰੇ ਅਧਿਆਪਕਾਂ ਲਈ ਸ਼ੋਕ ਸਭਾ ਕਰਵਾਈ

ਗੜ੍ਹਸ਼ੰਕਰ 12 ਦਸੰਬਰ (ਅਸ਼ਵਨੀ ਸ਼ਰਮਾ) ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੀ ਇਕਾਈ ਗੜ੍ਹਸ਼ੰਕਰ ਵਲੋ ਫਾਜਿਲਕਾਂ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਅਧਿਆਪਕਾਂ ਦੀ ਯਾਦ ਵਿੱਚ ਡੀਟੀਐਫ ਦੇ ਆਗੂ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਸ਼ੋਕ ਸਭਾ ਕਰਵਾਈ ਗਈ। ਇਸ ਮੌਕੇ ਹੰਸ਼ ਰਾਜ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਦੇ ਬੇਵਕਤ ਇਸ ਦੁਨੀਆਂ ਤੋ ਤੁਰ ਜਾਣ ਨਾਲ ਪਰਿਵਾਰਾ ਨੂੰ ਬਹੁਤ ਵੱਡੀ ਸੱਟ ਲੱਗੀ ਹੈ ਅਤੇ ਸਮਾਜ ਤੇ ਬੱਚਿਆਂ ਨੂੰ ਬਹੁਤ ਵੱਡਾ ਘਾਟਾ ਪਿਆਂ ਹੈ। ਉਹਨਾਂ ਨੇ ਲਗਾਤਾਰ ਹੋ ਰਹੇ ਐਕਸੀਡੈਟ ਤੇ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਨੂੰ ਹਾਦਸਿਆਂ ਨੂੰ ਰੋਕ ਲਈ ਪੁੱਖਤਾਂ ਇਤਜਾਮ ਕਰਨ ਲਈ ਕਿਹਾ। ਇਸ ਮੌਕੇ ਮੁਕੇਸ਼ ਕੁਮਾਰ, ਜਰਨੈਲ ਸਿੰਘ, ਹਰਮੇਸ਼ ਭਾਟੀਆਂ, ਕਰਨੈਲ ਸਿੰਘ ਆਦਿ ਨੇ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *