ਨੋਟਬੰਦੀ ਤੋਂ ਸਤਾਏ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਮਹਿਲ ਕਲਾਂ ਮੇਨ ਹਾਈਵੇ ਕੀਤਾ ਜਾਮ

ss1

ਨੋਟਬੰਦੀ ਤੋਂ ਸਤਾਏ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਮਹਿਲ ਕਲਾਂ ਮੇਨ ਹਾਈਵੇ ਕੀਤਾ ਜਾਮ
ਪੱਕਾ ਹੱਲ ਨਾ ਕੀਤਾ ਤਾਂ ਮੇਨ ਹਾਈਵੇ ਅਣਮਿਥੇ ਸਮੇਂ ਲਈ ਕੀਤਾ ਜਾਵੇਗਾ ਜਾਮ :- ਆਗੂ

ਮਹਿਲ ਕਲਾਂ 12 ਦਸੰਬਰ (ਗੁਰਭਿੰਦਰ ਗੁਰੀ)- ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਨੋਟਬੰਦੀ ਦੇ ਵਿਰੋਧ ਚ ਅੱਜ ਆਮ ਲੋਕਾਂ ਵੱਲੋਂ ਬੱਸ ਸਟੈਂਡ ਮਹਿਲ ਕਲਾਂ ਵਿਖੇ ਤੇ ਨੈਸ਼ਨਲ ਹਾਈਵੇ ਉੱਪਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1ਵਜੇ ਤੱਕ ਚੱਕਾ ਜਾਮ ਕਰਕੇ ਰੋਸ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਗਈ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਦਾ, ਦਿਹਾਤੀ ਮਜ਼ਦੂਰ ਸਭਾ ਪੰਜਾਬ,ਜਮਹੂਰੀਅਤ ਕਿਸਾਨ ਸਭਾ,ਇਨਕਲਾਬੀ ਕੇਂਦਰ ਪੰਜਾਬ ਅਤੇ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਸਮੇਤ ਆਮ ਆਦਮੀ ਪਾਰਟੀ ਹਲਕਾ ਮਹਿਲ ਕਲਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਲੋਕ ਆਪਣੀ ਹੀ ਕਮਾਈ ਦੀ ਰਕਮ ਕਢਵਾਉਣ ਤੇ ਬਦਲਾਉਣ ਲਈ ਸਵੇਰੇ 3 ਵਜੇ ਤੋਂ ਲਾਇਨਾ ਵਿੱਚ ਲੱਗ ਕੇ ਬੈਂਕਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ ਅਤੇ ਨੋਟਬੰਦੀ ਕਾਰਨ ਦੁਕਾਨਦਾਰਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਅਤੇ ਲੋਕਾਂ ਨੂੰ ਪੈਸਿਆਂ ਤੋਂ ਬਿਨਾਂ ਆਪਣੇ ਘਰ ਦਾ ਗੁਜਾਰਾ ਵੀ ਚਲਾਉਣਾ ਮੁਸਕਲ ਹੋਇਆ ਪਿਆ ਹੈ। ਉਨਾਂ ਕਿਹਾ ਕਿ ਵਿਆਹ ਸਾਦੀਆਂ ਵਾਲਿਆਂ ਤੇ ਮਰੀਜ਼ਾ ਦਾ ਇਲਾਜ ਕਰਵਾਉਣ ਲਈ ਵੀ ਬੈਂਕਾਂ ਪੈਸੇ ਨਹੀ ਦੇ ਰਹੇ ਤੇ ਕਈ ਮਰੀਜ਼ ਪੈਸੇ ਪੱਖੋਂ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਅਖੀਰ ਵਿੱਚ ਆਗੂਆਂ ਤੇ ਲੋਕਾਂ ਨੇ ਬੈਂਕਾਂ ਦੇ ਮੈਨੇਜਰਾਂ ਉੱਪਰ ਦੋੋਸ ਲਗਾਉਂਦਿਆਂ ਕਿਹਾ ਕਿ ਬੈਂਕਾਂ ਵਾਲੇ ਆਪਣੇ ਨਿੱਜੀ ਹਿੱਤਾਂ ਦੀ ਖ਼ਾਤਰ ਅਸਰ ਰਸੂਖ ਰੱਖਣ ਵਾਲੇ ਵਿਅਕਤੀਆਂ ਨੂੰ ਚੋਰੀ ਛੁਪੇ ਲੱਖਾਂ ਰੁਪਏ ਦੀਆ ਪੇਂਮੈਟਾਂ ਉਨਾਂ ਜਾਰੀ ਕਰਦੇ ਹਨ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਨੋਟਾਂ ਦਾ ਮਸਲਾ ਜਲਦੀ ਨਾ ਹੱਲ ਕੀਤਾ ਗਿਆ ਤਾਂ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ ਲੁਧਿਆਣਾ-ਬਰਨਾਲਾ ਰੋਡ ਅਣਮਿਥੇ ਸਮੇਂ ਲਈ ਜਾਮ ਕੀਤਾ ਜਾਵੇਗਾ। ਇਸ ਮੌਕੇ ਡੀ ਐਸ ਪੀ ਮਹਿਲ ਕਲਾਂ ਕੁਲਦੀਪ ਸਿੰਘ ਵਿਰਕ ਨੇ ਲੋਕਾਂ ਨੂੰ ਭਰੋਸਾ ਦਿਵਾਇਆਂ ਕਿ ਲੋਕਾਂ ਮਸਲਾ ਜਲਦੀ ਹੱਲ ਕਰਵਾਇਆਂ ਜਾਵੇਗਾ। ਇਸ ਉਪਰੰਤ ਲੋਕਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਬੀਕੇਯੂ (ਡਕੌਦਾ) ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਜਗਰਾਜ ਸਿੰਘ ਹਰਦਸਪੁਰਾ,ਆਪ ਆਗੂ ਕੂਮੈਂਟਰ ਲੱਖਾਂ ਖਿਆਲੀ,ਭੋਲਾ ਸਿੰਘ ਕਲਾਲ ਮਾਜਰਾ, ਅਮਰਜੀਤ ਸਿੰਘ ਕੁੱਕੂ,ਨਿਹਾਲ ਸਿੰਘ ਦਸੌਧਾ ਸਿੰਘ ਵਾਲਾ, ਗਗਨ ਸਰਾਂ ਕੁਰੜ,ਕਾਕਾ ਹਰਦਾਸਪੁਰਾ,ਮਾ ਯਸਪਾਲ ਸ਼ਰੀਂਹ, ਗੁਰਦੇਵ ਸਿੰਘ ਮਾਂਗੇਵਾਲ,ਗੁਲਜ਼ਾਰ ਸਿੰਘ ਮਹਿਲ ਕਲਾਂ ਤੋਂ ਇਲਾਵਾ ਭੋਲਾ ਸਿੰਘ ਖਿਆਲੀ, ਕੁਲਵੰਤ ਸਿੰਘ ਖਿਆਲੀ,ਮੰਗਾਂ ਸਿੰਘ,ਹਰਜਿੰਦਰ ਸਿੰਘ,ਅਵਤਾਰ ਸਿੰਘ ,ਬੂਟਾ ਸਿੰਘ,ਤਾਰਾ ਸਿੰਘ ਸਹੌਰ,ਕੁਲਵੰਤ ਕੌਰ ਕਲਾਲਾ,ਗੁਰਦੇਵ ਕੌਰ ਤੇ ਇੰਦਰਜੀਤ ਕੌਰ ਚੁਹਾਣਕੇ,ਸਰਬਜੀਤ ਕੌਰ ਸਹੌਰ ਆਦਿ ਹੋਰ ਹਾਜਰ ਸਨ।

print
Share Button
Print Friendly, PDF & Email