ਭਿੱਖੀਵਿੰਡ ਨੂੰ ਡਵੀਜਨ ਬਣਾਉਣਾ ਅਕਾਲੀ ਸਰਕਾਰ ਦਾ ਸ਼ਲਾਘਾਯੋਗ ਕਦਮ – ਸਰਪੰਚ

ss1

ਭਿੱਖੀਵਿੰਡ ਨੂੰ ਡਵੀਜਨ ਬਣਾਉਣਾ ਅਕਾਲੀ ਸਰਕਾਰ ਦਾ ਸ਼ਲਾਘਾਯੋਗ ਕਦਮ – ਸਰਪੰਚ

ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮਜੀਠੀਆ, ਵਲਟੋਹਾ ਦਾ ਕੀਤਾ ਧੰਨਵਾਦ

ਭਿੱਖੀਵਿੰਡ 12 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਸੋਚ ਨਾਲ ਸਬ ਡਵੀਜਨ ਭਿੱਖੀਵਿੰਡ ਨੂੰ ਅਪਗ੍ਰੇਟ ਕਰਕੇ ਡਵੀਜਨ ਤੇ ਤਹਿਸੀਲ ਬਣਾਉਣਾ ਅਕਾਲੀ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂਆਂ ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ ਬੂੜਚੰਦ, ਸਰਪੰਚ ਗੁਰਮੇਜ ਸਿੰਘ ਬੈਂਕਾ, ਸਰਪੰਚ ਸੁਖਵਿੰਦਰ ਸਿੰਘ ਘੁਰਕਵਿੰਡ, ਸਰਪੰਚ ਅਮਰਜੀਤ ਸਿੰਘ ਬਾਠ, ਸਰਪੰਚ ਲਖਵਿੰਦਰ ਸਿੰਘ ਭੈਣੀ, ਸਰਪੰਚ ਗੁਰਪ੍ਰਤਾਪ ਸਿੰਘ ਫੱਤਾ ਖੋਜਾ, ਸਰਪੰਚ ਲਖਵਿੰਦਰ ਬਗਰਾੜੀ, ਸਰਪੰਚ ਸ਼ਰਨਜੀਤ ਸਿੰਘ, ਸਰਪੰਚ ਸੁਖਜੀਤ ਸਿੰਘ ਸਿੰਘਪੁਰਾ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਬਲਜੀਤ ਸਿੰਘ ਮਾੜੀ ਆਦਿ ਨੇ ਭਿੱਖੀਵਿੰਡ ਦੇ ਡਵੀਜਨ ਬਣਨ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਵਿਰਸਾ ਸਿੰਘ ਵਲਟੋਹਾ ਆਦਿ ਅਕਾਲੀ ਆਗੂਆਂ ਦਾ ਧੰਨਵਾਦ ਕਰਦਿਆਂ ਹਲਕਾ ਖੇਮਕਰਨ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਪੱਟੀ ਨਹੀ ਜਾਣਾ ਪਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *