ਸ਼ਿਵ ਸੈਨਾ ਆਗੂ ਦੇ ਕਾਤਲਾਂ ਬਾਰੇ ਸੂਹ ਦੇਣ ਵਾਲੇ ਨੂੰ ਮਿਲੇਗਾ 5 ਲੱਖ ਰੁਪਏ ਇਨਾਮ

ss1

ਸ਼ਿਵ ਸੈਨਾ ਆਗੂ ਦੇ ਕਾਤਲਾਂ ਬਾਰੇ ਸੂਹ ਦੇਣ ਵਾਲੇ ਨੂੰ ਮਿਲੇਗਾ 5 ਲੱਖ ਰੁਪਏ ਇਨਾਮ
ਕਾਤਲ ਜਲਦ ਹੀ ਕਾਨੂੰਨ ਦੀ ਗ੍ਰਿਫ਼ਤ ਵਿੱਚ ਹੋਣਗੇ-ਜ਼ਿਲਾ ਪੁਲਿਸ ਮੁਖੀ

ਖੰਨਾ, ਲੁਧਿਆਣਾ, 30 ਅਪ੍ਰੈਲ (ਪ੍ਰੀਤੀ ਸ਼ਰਮਾ)- ਬੀਤੇ ਦਿਨੀਂ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਮਾਰੇ ਗਏ ਸ਼ਿਵ ਸੈਨਾ ਆਗੂ ਸ੍ਰੀ ਦੁਰਗਾ ਗੁਪਤਾ ਦੇ ਕਾਤਲਾਂ ਨੂੰ ਸਲਾਖ਼ਾਂ ਪਿੱਛੇ ਦੇਣ ਲਈ ਜ਼ਿਲਾ ਪੁਲਿਸ, ਖੰਨਾ ਵੱਲੋਂ ਲਗਾਤਾਰ ਯਤਨ ਜਾਰੀ ਹਨ ਅਤੇ ਜਲਦੀ ਹੀ ਇਹ ਕਾਤਲ ਕਾਨੂੰਨ ਦੇ ਸ਼ਿਕੰਜੇ ਵਿੱਚ ਹੋਣਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਪੁਲਿਸ ਮੁਖੀ ਸ੍ਰ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਿਸ ਨੇ ਕਾਤਲਾਂ ਬਾਰੇ ਸੂਹ ਜਾਂ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਫੈਸਲਾ ਕੀਤਾ ਹੈ।
ਉਨਾਂ ਦੱਸਿਆ ਕਿ ਜ਼ਿਲਾ ਪੁਲਿਸ ਖੰਨਾ ਵੱਲੋਂ ਇਸ ਮਾਮਲੇ ਵਿੱਚ ਐੱਫ. ਆਈ. ਆਰ. 119 ਮਿਤੀ 24-04-2016 ਦਰਜ ਕਰਕੇ ਇਸ ਘਟਨਾ ਨੂੰ ਬੜੀ ਗੰਭੀਰਤਾ ਨਾਲ ਜਾਂਚਿਆ ਜਾ ਰਿਹਾ ਹੈ, ਇਸ ਸੰਬੰਧੀ ਬਕਾਇਦਾ ਜਾਂਚ ਟੀਮ ਬਣਾ ਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜੇਕਰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਜਾਂ ਕਾਤਲਾਂ ਦੀ ਸੂਹ ਦੇਣਾ ਚਾਹੁੰਦੇ ਹਨ ਤਾਂ ਉਹ ਜ਼ਿਲਾ ਪੁਲਿਸ ਖੰਨਾ ਦੇ ਦਫ਼ਤਰ ਜਾਂ ਮੋਬਾਈਲ ਨੰਬਰ 98140-54946, 95929-14043 ’ਤੇ ਸੰਪਰਕ ਕਰ ਸਕਦੇ ਹਨ। ਪੁਲਿਸ ਵੱਲੋਂ ਜਾਣਕਾਰੀ ਦੇਣ ਵਾਲੇ ਦੀ ਸਨਾਖ਼ਤ ਬਿਲਕੁਲ ਗੁਪਤ ਰੱਖੀ ਜਾਵੇਗੀ ਅਤੇ ਇਸ ਲਈ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *