ਪ੍ਰਧਾਨ ਮੰਤਰੀ ਨੇ 500 ਬੈਂਕਾਂ `ਚ ਹੋਈ ਹੇਰਾ ਫੇਰੀ ਨੂੰ ਫੜਨ ਲਈ ਸਟਿੰਗ ਅਪਰੇਸ਼ਨ ਕਰਵਾਇਆ

ss1

ਪ੍ਰਧਾਨ ਮੰਤਰੀ ਨੇ 500 ਬੈਂਕਾਂ `ਚ ਹੋਈ ਹੇਰਾ ਫੇਰੀ ਨੂੰ ਫੜਨ ਲਈ ਸਟਿੰਗ ਅਪਰੇਸ਼ਨ ਕਰਵਾਇਆ
ਇਨ੍ਹਾਂ ਬੈਕਾਂ ਤੇ ਕਾਰਵਾਈ ਫਰਵਰੀ ਮਾਰਚ ਵਿਚ ਹੋਣ ਦੀ ਸੰਭਾਵਨਾ

ਨਵੀ ਦਿੱਲੀ 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) : ਨੋਟ ਬੰਦੀ ਤੋਂ ਬਾਅਦ ਬੈਂਕਾਂ ਦੇ ਕੰਮਕਾਜ `ਤੇ ਨਜ਼ਰ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਕਾਂ ਦੀਆਂ 500 ਬਰਾਂਚਾਂ `ਚ ਸਟਿੰਗ ਅਪ੍ਰੇਸ਼ਨ ਕਰਵਾਇਆ ਹੈ। ਸੂਤਰਾਂ ਮੁਤਾਬਿਕ ਵਿੱਤ ਮੰਤਰਾਲੇ ਕੋਲ ਇਨ੍ਹਾਂ ਸਟਿੰਗ ਆਪ੍ਰੇਸ਼ਨਾਂ ਦੀਆਂ 400 ਸੀ.ਡੀ.ਪਹੁੰਚ ਚੁੱਕੀਆਂ ਹਨ। ਜਿਕਰਯੋਗ ਹੈ ਕਿ 8 ਨਵੰਬਰ ਨੂੰ ਕੀਤੀ ਨੋਟਬੰਦੀ ਤੋਂ ਬਾਅਦ ਕਈ ਬੈਕਾਂ ਵਲੋਂ ਕੀਤੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੇ ਨੋਟ ਬੇਹਿਸਾਬੀ ਨਾਲ ਬਦਲੇ ਜਾਣ ਦੀਆਂ ਮਿਲੀਆਂ ਖਬਰਾਂ ਅਤੇ ਹਰ ਰੋਜ ਫੜੇ ਜਾ ਰਹੇ ਨਵੇਂ ਨੋਟਾਂ ਨੂੰ ਦੇਖਦਿਆਂ ਹੋਇਆਂ ਹੁਣ ਪੀਐਮਓ ਨੇ ਤਕਰੀਬਨ 500 ਬੈਕ ਜਿਨ੍ਹਾਂ ਵਿਚ ਕੂਝ ਸਰਕਾਰੀ ਅਤੇ ਕੂਝ ਨਿਜੀ ਬੈਂਕ ਸ਼ਾਮਿਲ ਹਨ, ਵਿਚ ਸਟਿੰਗ ਅਪ੍ਰੇਸ਼ਨ ਕਰਵਾਇਆ ਹੈ ਤੇ ਇਨ੍ਹਾਂ ਵਿਚੋਂ 400 ਦੀਆਂ ਸੀਡੀਆਂ ਸਰਕਾਰੀ ਵਿਭਾਗ ਕੋਲ ਪਹੁੰਚਣ ਦੀ ਖਬਰ ਮਿਲੀ ਹੈ ।ਪੀਐਮ ਨੋਟਬੰਦੀ ਨਾਲ ਆ ਰਹੀ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਨ੍ਹਾਂ ਤੇ ਹਾਲੇ ਕੋਈ ਕਾਰਵਾਈ ਨਾ ਕਰਨ ਦੇ ਮੂੜ ਵਿਚ ਹੈ ਤੇ ਇਨ੍ਹਾਂ ਤੇ ਕਾਰਵਾਈ ਫਰਵਰੀ ਮਾਰਚ ਵਿਚ ਕਰਨ ਦੀ ਖਬਰ ਮਿਲ ਰਹੀ ਹੈ । ਧਿਆਨਦੇਣ ਯੋਗ ਹੈ ਕਿ 10 ਦਸੰਬਰ ਨੂੰ ਸਰਕਾਰ ਵਲੋਂ 27 ਬੈਂਕ ਅਫਸਰ ਅਤੇ 6 ਹੋਮਗਾਰਡ ਨੂੰ ਸਸਪੈੰਡ ਕਰ ਦਿੱਤਾ ਸੀ ਅਤੇ ਕੂਝ ਨਿਜੀ ਬੈਕਾਂ ਦੇ ਅਫਸਰਾਂ ਨੂੰ ਗਿਰਫਤਾਰ ਵੀ ਕੀਤਾ ਗਿਆ ਹੈ।

print
Share Button
Print Friendly, PDF & Email