ਬਠਿੰਡਾ ਹਵਾਈ ਅੱਡਾ ਵੀ ਹੋਇਆ ਚਾਲੂ

ss1

ਬਠਿੰਡਾ ਹਵਾਈ ਅੱਡਾ ਵੀ ਹੋਇਆ ਚਾਲੂ

ਬਠਿੰਡਾ : ਆਖਰਕਾਰ ਲੰਮੇ ਇੰਤਜ਼ਾਰ ਤੋਂ ਬਾਅਦ ਬਠਿੰਡਾ ਹਵਾਈ ਅੱਡਾ ਸ਼ੁਰੂ ਹੋ ਰਿਹਾ ਹੈ। ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ ਅੱਜ ਬਠਿੰਡਾ ਪਹੁੰਚੇਗੀ। ਪਹਿਲੀ ਫਲਾਈਟ ਵਿੱਚ ਕੇਂਦਰੀ ਹਵਾਬਾਜ਼ੀ ਬਾਰੇ ਮੰਤਰੀ ਗਣਪਤੀ ਰਾਜੂ ਦਿੱਲੀ ਤੋਂ ਬਠਿੰਡਾ ਆਉਣਗੇ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਉਹਨਾਂ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਉਪ ਮੁੱਖ ਸੁਖਬੀਰ ਸਿੰਘ ਬਾਦਲ ਵੀ ਹੋਣਗੇ।

ਬਠਿੰਡਾ ਮਲੋਟ ਸੜਕ ਮਾਰਗ ਉਤੇ 25 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਬਠਿੰਡਾ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਅਲਾਇੰਸ ਏਅਰ ਵਲੋਂ 72 ਸੀਟਾਂ ਵਾਲਾ ਜਹਾਜ਼ ਚਲਾਇਆ ਜਾ ਰਿਹਾ ਹੈ। ਉਡਾਣ ਦਾ ਇੱਕ ਪਾਸੇ ਦਾ ਕਿਰਾਇਆ 2781 ਰੁਪਏ ਹੋਵੇਗਾ। ਪਰ 25 ਦਸਬੰਰ ਤੱਕ ਵਿਸ਼ੇਸ ਛੋਟ ਤਹਿਤ ਇਹ ਕਿਰਾਇਆ 2499 ਰੁਪਏ ਹੋਵੇਗਾ। ਦਿੱਲੀ ਤੋਂ ਉਡੀ ਫਲਾਈਟ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਆਏ। ਬਠਿੰਡਾ ਦਿੱਲੀ ਉਡਾਣਾਂ ਹੁਣ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚੱਲਿਆ ਕਰਨਗੀਆਂ।

ਸ਼ਡਿਊਲ ਅਨੁਸਾਰ ਦਿੱਲੀ ਤੋਂ ਜਹਾਜ਼ ਦੁਪਹਿਰ 12.15 ਵਜੇ ਉਡਾਣ ਭਰੇਗਾ ਅਤੇ ਪੌਣੇ ਦੋ ਵਜੇ ਬਠਿੰਡਾ ਪੁੱਜੇਗਾ ਅਤੇ ਇਸੇ ਤਰ੍ਹਾਂ ਬਠਿੰਡਾ ਤੋਂ ਉਡਾਣ 2.15 ਵਜੇ ਹੋਵੇਗੀ ਅਤੇ ਦਿੱਲੀ ਜਹਾਜ਼ 3.45 ਵਜੇ ਪੁੱਜੇਗਾ। ਦੂਜੇ ਪਾਸੇ ਬਠਿੰਡਾ-ਨਵੀਂ ਦਿੱਲੀ ਉਡਾਣ ਸ਼ੁਰੂ ਹੋਣ ਨਾਲ ਬਠਿੰਡਾ ਦੇ ਕਾਰੋਬਾਰੀ ਵੀ ਕਾਫੀ ਖੁਸ਼ ਹਨ। ਹਵਾਈ ਅੱਡਾ ਅਕਤੂਬਰ 2012 ਵਿਚ ਮੁਕੰਮਲ ਹੋ ਗਿਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *