“117 ਸੰਵਿਧਨਕ ਸੋਧ ਬਿੱਲ ਨੂੰ ਪਾਰਲੀਮੈਂਟ ਵਿਚੱ ਪਾਸ ਨਾ ਕਰਨ ਮੰਗ-ਜਨਰਲ ਵਰਗ”

ss1

“117 ਸੰਵਿਧਨਕ ਸੋਧ ਬਿੱਲ ਨੂੰ ਪਾਰਲੀਮੈਂਟ ਵਿਚੱ ਪਾਸ ਨਾ ਕਰਨ ਮੰਗ-ਜਨਰਲ ਵਰਗ”

ਮਲੋਟ, 11 ਦਸੰਬਰ (ਪ.ਪ.): ਅੱਜ ਜਨਰਲ ਕੈਟੇਗਰੀ ਵੱਲੋਂ ਝਾਬ ਗੈਸਟ ਹਾਊਸ,ਮਲੌਟ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਇਹ ਵਿਚਾਰ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਨਰਲ ਕੈਟੇਗਰੀ ਭਲਾਈ ਵਿਭਾਗ ਦਾ ਗਠਨ ਕਰਨਾ, ਤਰੱਕੀਆਂ ਵਿੱਚ ਰਿਜ਼ਰਵੇਸ਼ਨ ਨਾ ਦੇਣਾ। ਸਰਕਾਰੀ ਨੌਕਰੀਆਂ ਵਿੱਚ ਜਨਰਲ ਕੈਟੇਗਰੀ ਦੇ ਸੀਟਾਂ ਉੱਤੇ ਐਸ. ਸੀ. ਵਿਦਿਆਰਥੀਆਂ ਦੀ ਭਰਤੀ ਜਰਨਲ ਕੈਟੇਗਰੀ ਲੋਕਾਂ ਦੇ ਬਿਜਲੀ ਤੇ ਪਾਣੀ ਦੇ ਬਿੱਲ ਮਾਫ ਕਰਨ ਸੰਬੰਧੀ, ਜਨਰਲ ਕੈਟੇਗਰੀ ਦੇ ਗਰੀਬ ਵਿਦਿਆਰਥੀਆਂ ਨੂੰ ਸਰਕਾਰੀ ਮਾਲੀ ਸਹਾਇਤਾ ਦੇਣ ਬਾਰੇ ਸਰਕਾਰ ਤੋਂ ਮੰਗ ਕੀਤੀ। 117 ਸੰਵਿਧਨਕ ਸੋਧ ਬਿੱਲ ਨੂੰ ਪਾਰਲੀਮੈਂਟ ਵਿੱਚ ਪਾਸ ਨਾਂ ਕਰਨ ਦੀ ਵੀ ਮੰਗ ਕੀਤੀ। ਇਸ ਮੀਟਿੰਗ ਵਿੱਚ ਹੈਰੀ ਬਠਲਾ,ਵਰਿੰਦਰ ਬਜਾਜ,ਸੰਦੀਪ ਮਲੂਜਾ,ਨੀਰਜ ਬਾਂਸਲ,ਮਨੋਜ ਅਸੀਜਾ, ਨਰੇਸ਼ ਬਾਂਸਲ,ਖੇਮ ਰਾਜ ਗਰਗ,ਕ੍ਰਿਸ਼ਨ ਕੁਮਾਰ,ਸੰਤੋਸ਼ ਝਾਅ,ਵਿਜੈ ਗਰਗ ਆਦਿ ਨੇ ਭਾਗ ਲਿਆ।

print
Share Button
Print Friendly, PDF & Email