ਗਿੱਲ ਯਾਦਗਾਰੀ ਕਬੱਡੀ ਕੱਪ ‘ਤੇ ਮੀਰੀ ਪੀਰੀ ਕਲੱਬ ਕਪੂਰਥਲਾ ਦਾ ਕਬਜ਼ਾ

ss1

ਗਿੱਲ ਯਾਦਗਾਰੀ ਕਬੱਡੀ ਕੱਪ ‘ਤੇ ਮੀਰੀ ਪੀਰੀ ਕਲੱਬ ਕਪੂਰਥਲਾ ਦਾ ਕਬਜ਼ਾ

ਰੂਪਨਗਰ, 10 ਦਸੰਬਰ (ਨਿਰਪੱਖ ਆਵਾਜ਼): ਪਿੰਡ ਝੱਲੀਆਂ ਕਲਾਂ ਦਾ ਚਾਰ ਰੋਜ਼ਾ ਹਰਬੰਸ ਸਿੰਘ ਗਿੱਲ ਯਾਦਗਾਰੀ ਖੇਡ ਮੇਲਾ ਸ਼ਨੀਵਾਰ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਯਾਦਗਾਰ ਹੋ ਨਿਬੜਿਆ। ਮੇਲੇ ਦੇ ਆਖਰੀ ਦਿਨ ਪੰਜਾਬ ਦੀਆਂ ਨਾਮਵਰ ਇੰਟਰਨੈਸ਼ਨਲ ਕਬੱਡੀ ਅਕੈਡਮੀਆਂ ਦੇ ਆਲ ਓਪਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮੀਰੀ ਪੀਰੀ ਕਲੱਬ ਕਪੂਰਥਲਾ ਦੀ ਟੀਮ ਨੇ ਸੰਤ ਈਸ਼ਰ ਸਿੰਘ ਅਕੈਡਮੀ ਰਾੜਾ ਸਾਹਿਬ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ।ਜੇਤੂ ਟੀਮ ਨੂੰ ਇੱਕ ਲੱਖ ਰੁਪਏ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਟਰਾਫੀ ਅਤੇ 75000 ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ। ਕਬੱਡੀ ਇੱਕ ਪਿੰਡ ਓਪਨ ਦੇ ਮੁਕਾਬਲਿਆਂ ਵਿੱਚ ਬਡਵਾਲੀ ਦੀ ਟੀਮ ਪਹਿਲੇ ਅਤੇ ਚਮਕੌਰ ਸਾਹਿਬ ਦੀ ਟੀਮ ਦੂਜੇ ਸਥਾਨ ਤੇ ਰਹੀ। ਕਬੱਡੀ 62 ਕਿਲੋ ਵਿੱਚ ਸੰਤ ਧੂਣੀ ਦਾਸ ਸਪੋਰਟਸ ਕਲੱਬ ਨਾਗਰਾ(ਸੰਗਰੂਰ) ਦੀ ਟੀਮ ਨੇ ਪਹਿਲਾ ਅਤੇ ਪੰਜੋਖਰਾ ਸਾਹਿਬ(ਹਰਿਆਣਾ) ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ।ਵਾਲੀਵਾਲ ਸ਼ਮੈਸ਼ਿੰਗ ਵਿੱਚ ਮਨਸੂਰਪੁਰ ਲੁਧਿਆਣਾ ਦੀ ਟੀਮ ਫਸਟ ਅਤੇ ਬਲਮਗੜ ਮੰਦਵਾੜਾ ਰੋਪੜ ਦੀ ਟੀਮ ਸੈਕਿੰਡ ਰਹੀ।ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਜਸਰੀਤ ਸਿੰਘ ਭੈਣੀ ਨੇ ਪਹਿਲਾ, ਸੁਖਵੰਤ ਸਿੰਘ ਮੀਆਂਪੁਰ ਨੇ ਦੂਜਾ, ਪਰਮਵੀਰ ਸਿੰਘ ਭਾਗੋਮਾਜਰਾ ਨੇ ਤੀਜਾ, ਗੁਰਦੀਪ ਸਿੰਘ ਭੱਕੂਮਾਜਰਾ ਨੇ ਚੌਥਾ ਅਤੇ ਹਰਮਨਪ੫ੀਤ ਸਿੰਘ ਝੱਲੀਆਂ ਕਲਾਂ ਨੇ ਪੰਜਵਾਂ ਇਨਾਮ ਹਾਸਲ ਕੀਤਾ।ਇਸ ਮੌਕੇ ਕਲੱਬ ਵੱਲੋਂ ਸ੫. ਨਛੱਤਰ ਸਿੰਘ ਸਾਬਕਾ ਪ੫ਧਾਨ ਕੋਆਪਰੇਟਿਵ ਸੋਸਾਇਟੀ, ਸ਼੫. ਬਾਰਾ ਸਿੰਘ ਕੇਨੇਡਾ ਅਤੇ ਬੀਬੀ ਨਛੱਤਰ ਕੌਰ ਦਾ ਸਨਮਾਨ ਵੀ ਕੀਤਾ ਗਿਆ।ਇਨਾਮਾਂ ਦੀ ਵੰਡ ਜਸਟਿਸ ਨਿਰਮਲ ਸਿੰਘ ਹਲਾ ਵਿਧਾਇਕ ਬਸੀ ਪਠਾਣਾਂ ਨੇ ਕੀਤੀ। ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਪੰਜ ਲੱਖ ਰੁਪਏ ਅਤੇ ਕਲੱਬ ਲਈ 25000 ਰੁਪਏ ਦੇਣ ਦਾ ਐਲਾਨ ਵੀ ਕੀਤਾ। ਸ਼ਾਮੀ ਹਰਵਿੰਦਰ ਮਾਹੀ ਅਤੇ ਸਾਥੀਆਂ ਨੇ ਰੰਗਾ-ਰੰਗ ਪ੫ੋਗਰਾਮ ਵੀ ਪੇਸ਼ ਕੀਤਾ ਗਿਆ।
ਕਬੱਡੀ ਕੱਪ ਦੌਰਾਨ ਬੀਬੀ ਸਤਵੰਤ ਕੌਰ ਸੰਧੂ ਸਾਬਕਾ ਕੈਬਨਿਟ ਮੰਤਰੀ,ਕਰਨਵੀਰ ਸਿੰਘ ਭੰਗੂ, ਕੁਲਵੰਤ ਸਿੰਘ ਪ੫ਧਾਨ ਯੂਥ ਅਕਾਲੀ ਦਲ ਮੁਹਾਲੀ,ਹਰਨੇਕ ਸਿੰਘ ਭੂਰਾ ਚੇਅਰਮੈਨ ਮਾਰਕੀਟ ਕਮੇਟੀ ਚਮਕੌਰ ਸਾਹਿਬ, ਸੀਨੀਅਰ ਅਕਾਲੀ ਆਗੂ ਮੋਹਨਜੀਤ ਸਿੰਘ ਕਮਾਲਪੁਰ, ਅਕਾਲੀ ਦਲ ਕੋਰ ਕਮੇਟੀ ਮੈਂਬਰ ਜਸਪ੫ੀਤ ਸਿੰਘ ਜੱਸਾ, ਡਾ. ਚਰਨਜੀਤ ਸਿੰਘ, ਹਰਵਿੰਦਰ ਸਿੰਘ ਕਮਾਲਪੁਰ,ਸੁਰਜੀਤ ਸਿੰਘ ਗਿੱਲ ਸਾਬਕਾ ਜ਼ਿਲਾ ਵਣ ਅਫਸਰ,ਜਸਵੀਰ ਸਿੰਘ ਗੋਸਲ,ਹਰਵੀਰ ਸਿੰਘ ਸਹੋਤਾ, ਭੁਪਿੰਦਰ ਸਿੰਘ ਨਾਗਰਾ ਅਤੇ ਇਲਾਕੇ ਦੇ ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਇਸ ਖੇਡ ਮੇਲੇ ਨੂੰ ਸਫਲ ਕਰਨ ਵਿੱਚ ਪਿ੫ਤਪਾਲ ਸਿੰਘ ਗੋਗਾ,ਹਰਿੰਦਰ ਸਿੰਘ ਗਿੱਲ, ਮਾਸਟਰ ਦਵਿੰਦਰ ਸਿੰਘ, ਮੇਜਰ ਸਿੰਘ ਲੈਕਚਰਾਰ, ਠੇਕੇਦਾਰ ਬਲਵਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਬਿੱਟਾ,ਬਲਜੀਤ ਸਿੰਗ ਘੋਲਾ, ਨਰਜੀਤ ਸਿੰਘ ਗਿੱਲ ਪ੫ੋ. ਜਤਿੰਦਰ ਸਿੰਘ ਗਿੱਲ ਦਾ ਭਰਪੂਰ ਯੋਗਦਾਨ ਰਿਹਾ।

print
Share Button
Print Friendly, PDF & Email

Leave a Reply

Your email address will not be published. Required fields are marked *