ਪਾਣੀਆਂ ਦੇ ਮੁੱਦੇ ਲਈ ਅਕਾਲੀ ਦਲ ਤੇ ਕਾਂਗਰਸ ਦੋਵੇਂ ਜ਼ਿੰਮੇਵਾਰ : ਡਾ. ਚਰਨਜੀਤ

ss1

ਪਾਣੀਆਂ ਦੇ ਮੁੱਦੇ ਲਈ ਅਕਾਲੀ ਦਲ ਤੇ ਕਾਂਗਰਸ ਦੋਵੇਂ ਜ਼ਿੰਮੇਵਾਰ : ਡਾ. ਚਰਨਜੀਤ

ਮੋਰਿੰਡਾ, 10 ਦਸੰਬਰ (ਨਿਰਪੱਖ ਆਵਾਜ਼): ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਵੋਟਾਂ ਲਈ ਪਾਣੀਆਂ ਦੇ ਮੁੱਦੇ ‘ਤੇ ਸਿਆਸਤ ਕਰਕੇ ਪੰਜਾਬ ਵਾਸੀਆਂ ਨੂੰ ਗੁਮਰਾਹ ਕਰ ਰਹੀਆਂ ਹਨ ਪ੫ੰਤੂ ਪੰਜਾਬ ਦੇ ਕਿਸਾਨ ਬਾਦਲਾਂ ਤੇ ਕੈਪਟਨ ਦੀਆਂ ਚਾਲਾਂ ਤੋਂ ਭਾਲੀ-ਭਾਂਤੀ ਜਾਣੂ ਹਨ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਹਲਕਾ ਚਮਕੌਰ ਸਾਹਿਬ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਵੱਖ ਵੱਖ ਪਿੰਡਾਂ ਵਿਖੇ ਚੋਣ ਮੀਟਿੰਗਾਂ ਕਰਨ ਉਪਰੰਤ ਗੱਲਬਾਤ ਕਰਦਿਆਂ ਪ੫ਗਟ ਕੀਤੇ। ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ਼ ਦੋਵੇ ਪਾਰਟੀਆਂ ਆਪਸ ਵਿੱਚ ਅੰਦਰੂਨੀ ਇਕਜੁੱਟ ਹਨ ਅਤੇ ਦੋਵੇ ਹੀ ਐੱਸਵਾਈਐੱਲ ਨਹਿਰ ਦੇ ਮੁੱਦੇ ਲਈ ਜ਼ਿੰਮੇਵਾਰ ਹਨ ਪ੫ੰਤੂ ਹੁਣ ਚੋਣਾਂ ਦੇ ਚਲਦਿਆਂ ਪੰਜਾਬ ਵਾਸੀਆਂ ਨੂੰ ਮੂਰਖ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਦਿੱਲੀ ਸਰਕਾਰ ਵਲੋਂ ਕੀਤੇ ਕਾਰਜਾਂ ਦੇ ਚਲਦਿਆਂ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਲਈ ਚੋਣਾਂ ਦੀ ਉਡੀਕ ਵਿੱਚ ਹਨ। ਇਸ ਮੌਕੇ ਸੁਰਜੀਤ ਸਿੰਘ ਮਾਵੀ, ਬਲਜੀਤ ਸਿੰਘ ਨੱਤ, ਨਵਦੀਪ ਸਿੰਘ ਟੋਨੀ, ਗੁਰਮੀਤ ਸਿੰਘ, ਸਿਕੰਦਰ ਸਿੰਘ ਸਹੇੜੀ ਤੇ ਮਨਪ੫ੀਤ ਸਿੰਘ ਮੁੰਡੀਆਂ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *