ਮਿਡ-ਡੇ ਮੀਲ, ਆਂਗਨਵਾੜੀ ਤੇ ਆਸ਼ਾ ਵਰਕਰਾਂ ਨੇ ਕੀਤਾ ਸਰਕਾਰ ਦਾ ਸਿਆਪਾ

ss1

ਮਿਡ-ਡੇ ਮੀਲ, ਆਂਗਨਵਾੜੀ ਤੇ ਆਸ਼ਾ ਵਰਕਰਾਂ ਨੇ ਕੀਤਾ ਸਰਕਾਰ ਦਾ ਸਿਆਪਾ

ਰੂਪਨਗਰ, 10 ਦਸੰਬਜ (ਪ.ਪ.): ਦਰਜਾ ਚਾਰ ਮਿਡ-ਡੇ ਮੀਲ ਕੁਕ ਯੂਨੀਅਨ ਦੀ ਅਗਵਾਈ ‘ਚ ਸ਼ਨਿਚਰਵਾਰ ਨੂੰ ਰੂਪਨਗਰ ਅਤੇ ਨਵਾਂਸ਼ਹਿਰ ਦੀਆਂ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਬਾਦਲ ਸਰਕਾਰ ਖ਼ਿਲਾਫ਼ ਧਰਨਾ ਦੇਣ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਨਰੇਗਾ, ਠੇਕਾ ਮੁਲਾਜ਼ਮ, ਆਸ਼ਾ ਵਰਕਰ, ਆਂਗਨਵਾੜੀ ਵਰਕਰਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਧਰਨੇ ਦੀ ਅਗਵਾਈ ਸੂਬਾ ਇੰਟਕ ਦੇ ਕਾਰਜਕਾਰੀ ਪ੫ਧਾਨ ਸੁਖਦੇਵ ਸਿੰਘ ਰੂਪਨਗਰ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਸਿੰਘ ਚਿੰਡਾਲਿਆ ਨੇ ਕਿਹਾ ਕਿ ਦੇਸ਼ ਦੇ ਅੱਠ ਸੂਬਿਆਂ ‘ਚ ਸਰਕਾਰਾਂ ਵੱਲੋਂ ਮਿਡ-ਡੇ ਮੀਲ ਕੁੱਕਾਂ ਦੀਆਂ ਤਨਖ਼ਾਹਾਂ ‘ਚ ਵਾਧਾ ਕੀਤਾ ਗਿਆ ਹੈ। ਰਾਜ ਨਹੀਂ ਸੇਵਾ ਦੇ ਨਾਅਰੇ ਹੇਠ ਲੋਕਾਂ ਨੂੰ ਬੁੱਧੂ ਬਣਾਕੇ ਮੁੜ ਸੱਤਾ ਵਿੱਚ ਆਈ ਅਕਾਲੀ ਭਾਜਪਾ ਸਰਕਾਰ ਨੇ ਸਾਢੇ 9 ਸਾਲਾਂ ਵਿੱਚ ਇਕ ਰੁਪਏ ਦਾ ਵਾਧਾ ਨਹੀਂ ਕੀਤਾ। ਉਨ੍ਹਾ ਦੱਸਿਆ ਕਿ ਕੇਰਲ ਵਿੱਚ ਕੁੂਕ ਨੂੰ 9500 ਰੁਪਏ, ਤਾਮਿਲਨਾਡੂ ਵਿੱਚ 6500 ਰੁਪਏ, ਮੱਧ ਪ੫ਦੇਸ਼ ਵਿੱਚ 4500 ਰੁਪਏ, ਦਿੱਲੀ ਵਿੱਚ 2600 ਰੂਪਏ, ਹਰਿਆਣਾ ਵਿੱਚ 4500 ਰੁਪਏ, ਕਰਨਾਟਕ ‘ਚ 7500 ਰੁਪਏ, ਰਾਜਸਥਾਨ ਵਿੱਚ 2200 ਰੂਪਏ, ਚੰਡੀਗੜ੍ਹ ‘ਚ 2200 ਰੁਪਏ ਮਿਲਣੇ ਸ਼ੁਰੂ ਹੋ ਗਏ ਹਨ ਪਰੰਤੂ ਪੰਜਾਬ ਵਿੱਚ 50 ਹਜ਼ਾਰ ਕੁੱਕ ਬੀਬੀਆਂ ਨੂੰ ਸਿਰਫ 1200 ਰੁਪਏ ਮਹੀਨਾ ਹੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਵਲੋਂ ਮੰਗ ਦੀ ਕਿ ਆਂਗਨਵਾੜੀ ਵਰਕਰਾਂ ਸਮੇਤ ਆਸ਼ਾ ਵਰਕਰਾਂ ਅਤੇ ਮਿਡਡੇ ਮੀਲ ਕੁਕਾਂ ਨੂੰ ਘੱਟੋ ਘੱਟ ਮੇਹਨਤਾਨੇ ਦੇ ਦਾਇਰੇ ਅਨੁਸਾਰ ਤਨਖਾਹ ਦਿੱਤੀ ਜਾਵੇ। ਕਰਮ ਸਿੰਘ ਚਿੰਡਾਲਿਆ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਰੇਗਾ ਯੋਜਨਾ ਦੇ ਤਹਿਤ ਅੱਜ ਭਾਜਪਾ ਦੀ ਮੋਦੀ ਸਰਕਾਰ ਦੇ ਰਾਜ ਵਿੱਚ ਨਾ ਤਾਂ ਰੁਜ਼ਗਾਰ ਮਿਲ ਰਿਹਾ ਹੈ ਅਤੇ ਨਾ ਹੀ ਪੂਰੀ ਤਨਖਾਹ। ਉਨ੍ਹਾ ਨਰੇਗਾ ਵਰਕਰਾਂ ਨੂੰ ਸਾਲ ਵਿੱਚ 150 ਦਿਨ ਰੋਜਗਾਰ ਦਿੰਦੇ ਹੋਏ 350 ਰੂਪਏ ਦਿਹਾੜੀ ਦੇਣ ਦੀ ਮੰਗ ਵੀ ਚੁੱਕੀ।
ਇੰਟਕ ਦੇ ਕਾਰਜਕਾਰੀ ਸੂਬਾ ਪ੍ਰਧਾਨ ਸੁਖਦੇਵ ਸਿੰਘ ਥਰਮਲ ਪਲਾਂਟ ਰੂਪਨਗਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦਾ ਮੁਕਾਬਲਾ ਕਰਨ ਅਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਹਰ ਸੰਗਠਨ ਨੂੰ ਇੱਕ ਪਲੇਟਫਾਰਮ ਉੱਤੇ ਇਕੱਠਾ ਹੋਣਾ ਚਾਹੀਦਾ ਹੈ। ਚਿੰਡਾਲਿਆ ਨੇ ਕਿਹਾ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ ਬਣਾਉਣ ਲਈ 25 ਦਸੰਬਰ ਨੂੰ ਸਵੇਰੇ ਦਸ ਵਜੇ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਯੂਨੀਅਨ ਦੀ ਮੀਟਿੰਗ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *