ਯੂਥ ਲੀਡਰਸ਼ਿਪ ਐਂਡ ਕਮਿਊਨਿਟੀ ਵਿਕਾਸ ਟ੍ਰੇਨਿੰਗ ਕੈਂਪ ਦੀ ਸਮਾਪਤੀ

ss1

ਯੂਥ ਲੀਡਰਸ਼ਿਪ ਐਂਡ ਕਮਿਊਨਿਟੀ ਵਿਕਾਸ ਟ੍ਰੇਨਿੰਗ ਕੈਂਪ ਦੀ ਸਮਾਪਤੀ

ਭਦੌੜ 10 ਦਸੰਬਰ (ਵਿਕਰਾਂਤ ਬਾਂਸਲ) ਮੀਰੀ ਪੀਰੀ ਖਾਲਸਾ ਕਾਲਜ ਭਦੌੜ ਵਿਖੇ ਪਿੱਛਲੇ ਪੰਜ ਦਿਨ ਤੋਂ ਚੱਲ ਰਿਹਾ ਯੂਥ ਲੀਡਰਸਿਪ ਐਂਡ ਕਮਿਊਨਿਟੀ ਵਿਕਾਸ ਟ੍ਰੇਨਿੰਗ ਕੈਪ ਦੀ ਸਮਾਪਤੀ ਤੇ ਸਮਾਰੋਹ ਕੀਤਾ ਗਿਆ। ਸ੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੁੰਘਾਂ ਚੇਅਰਮੈਨ ਮਾਰਕੀਟ ਕਮੇਟੀ ਭਦੌੜ ਮੁੱਖ ਮਹਿਮਾਨ ਦੇ ਤੌਰ ਤੇ ਸਾਮਲ ਹੋਏ। ਨਹਿਰੂ ਯੁਵਾ ਕੇਂਦਰ ਜਿਲਾਂ ਬਰਨਾਲਾ ਦੇ ਯੂਥ ਕੋਆਰਡੀਨੇਟਰ ਸz: ਪਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਕੈਂਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਬਲਦੇਵ ਸਿੰਘ ਚੁੰਘਾਂ ਨੇ ਕੈਪ ਦੀ ਸਫਲਤਾ ਤੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਅਸਿਸਟੈਂਟ ਕੋਆਰਡੀਨੇਟਰ ਸਨਦੀਪ ਘੰਡ, ਅਕਾਊਟੈਂਟ ਪਵਨ ਸ਼ਰਮਾਂ, ਰਣਦੀਪ ਸਿੰਘ ਢਿਲਵਾਂ ਚੇਅਰਮੈਨ ਪੰਚਾਇਤ ਸੰਮਤੀ, ਜੁਗਰਾਜ ਸਿੰਘ ਸਹਿਣਾਂ, ਜਰਨੈਲ ਸਿੰਘ ਭਾਗੀਕੇ, ਰਣਜੀਤ ਸਿੰਘ ਟੱਲੇਵਾਲ, ਪੋz: ਮੁਖਤਿਆਰ ਕੌਰ, ਪ੍ਰੋ: ਸੁਖਰਾਜ ਕੌਰ, ਪ੍ਰੋ: ਮਨਜਿੰਦਰ ਸਿੰਘ, ਪੋz: ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *