ਇਕ ਵਾਰ ਫਿਰ ਫ਼ਰੀਦਕੋਟ ਵਿੱਚ ਹੋਈ ਗੁਰੂ ਘਰ ਦੀ ਬੇਅਦਬੀ, ਸਰਕਾਰ ਚੁੱਪ

ss1

ਇਕ ਵਾਰ ਫਿਰ ਫ਼ਰੀਦਕੋਟ ਵਿੱਚ ਹੋਈ ਗੁਰੂ ਘਰ ਦੀ ਬੇਅਦਬੀ, ਸਰਕਾਰ ਚੁੱਪ
ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅਵਾਰਾ ਪਸ਼ੂ,ਸੰਗਤਾ ਵਿੱਚ ਰੋਸ਼ 

ਫ਼ਰੀਦਕੋਟ 10 ਦਸੰਬਰ ( ਜਗਦੀਸ਼ ਬਾਂਬਾ ) ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ ਭਰ ਵਿੱਚ ਆਏ ਦਿਨ ਹੋ ਰਹੀ ਬੇਅਦਬੀ ਰੁੱਕਣ ਦਾ ਨਾਮ ਨਹੀ ਲੈ ਰਹੀ ‘ਤੇ ਦੂਜੇ ਪਾਸੇ ਸ੍ਰੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕਦੇ ਸ਼ਰਾਬ ਮਾਫੀਆ ਵੱਲੋਂ ਸ਼ਰਾਬ ਵੰਡਣ ‘ਤੇ ਕਦੇ ਅਵਾਰਾ ਪਸ਼ੂ ਇਕੱਠੇ ਕਰਕੇ ਵੱਖ-ਵੱਖ ਸ਼ਹਿਰਾ ਅੰਦਰ ਛੱਡੇ ਜਾਣ ਦਾ ਮਾਮਲਾ ਵਾਰ-ਵਾਰ ਸੁਰਖੀਆ ਵਿੱਚ ਆ ਜਾਣ ਦੇ ਬਾਵਜੂਦ ਬੀਤੇਂ ਦਿਨੀਂ ਗੋਬਿੰਦ ਨਗਰ ਭੋਲੂਵਾਲਾ ਰੋਡ ‘ਤੇ ਸਥਿਤ ਸ੍ਰੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪ੍ਰਧਾਨ ਦੀ ਅਗਵਾਈ ਹੇਠ ਮਹੁੱਲੇ ਵਿਚੋਂ ਅਵਾਰਾ ਪਸ਼ੂਆ ਨੂੰ ਫੜ ਕੇ ਗੁਰੂ ਘਰ ਵਿੱਚ ਇਕੱਠਾ ਕਰਨ ਉਪਰੰਤ ਇੱਕ ਟਰੱਕ ਤੇ ਚੜਾਅ ਕੇ ਅਣਦੱਖੀ ਥਾਂ ‘ਤੇ ਛੱਡਿਆ ਗਿਆ ,ਜਿਸ ਕਰਕੇ ਸਮੂਹ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਕਤ ਮੌਕੇ ਜਾਣਕਾਰੀ ਦਿੰਦੇ ਹੋਏ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲਾ ਫ਼ਰੀਦਕੋਟ ਦੇ ਦਿਹਾਤੀ ਪ੍ਰਧਾਨ ਸੁਖਮੰਦਰ ਸਿੰਘ ਸੇਖੂਪੁਰੀਆ ਨੇ ਦੱਸਿਆ ਕਿ ਬੀਤੇਂ ਦਿਨੀਂ ਭੋਲੂਵਾਲਾ ਰੋਡ ‘ਤੇ ਸਥਿਤ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਸਾਰੇ ਮਹੁੱਲੇ ਵਿੱਚੋਂ ਅਵਾਰਾ ਪਸ਼ੂ ਫੜਕੇ ਗੁਰੂ ਘਰ ਵਿੱਚ ਹੀ ਇਕੱਠੇ ਕੀਤੇ ਗਏ,ਜਿਸ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਪ੍ਰੰਤੂ ਫਿਰ ਵੀ ਪਸ਼ੂ ਇਕੱਠੇ ਕਰਨ ਦਾ ਸਿਲਸਿਲਾ ਬੇਰੋਕ ਟੋਕ ਜਾਰੀ ਰਿਹਾ। ਉਨਾਂ ਕਿਹਾ ਕਿ ਆਏ ਦਿਨ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੀ ਜਾ ਰਹੀ ਹੈ,ਉੱਥੇ ਹੀ ਜਾਣਬੁੱਝ ਕੇ ਕੁਝ ਕੁ ਲੋਕਾਂ ਵੱਲੋਂ ਗੁਰੂ ਘਰ ਦੀ ਹਦੂਦ ਅੰਦਰ ਕਦੇ ਸ਼ਰਾਬ ਵੰਡ ਕੇ ‘ਤੇ ਕਦੇ ਅਵਾਰਾ ਪਸ਼ੂ ਇਕੱਠੇ ਕਰਕੇ ਬੇਅਦਬੀ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ,ਜਿਸਨੂੰ ਲੈ ਕੇ ਪੰਜਾਬ ਸਰਕਾਰ ਸਮੇਤ ਧਾਰਮਿਕ ਜਥੇਬੰਦੀਆ ਨੂੰ ਤਰੁੰਤ ਸਖਤ ਕਦਮ ਚੁੱਕਣਾ ਚਾਹੀਦਾ ਹੈ ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆ ਖਿਲਾਫ਼ ਉਚਿਤ ਕਾਰਵਾਈ ਹੋ ਸਕੇ । ਇਸ ਮੌਕੇ ਗੁਰਦੀਪ ਸਿੰਘ, ਦਿਲਬਾਗ ਸਿੰਘ, ਜਗਜੀਵਨ ਸਿੰਘ, ਪ੍ਰਵਿੰਦਰ ਕੁਮਾਰ ਆਦਿ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਜਾਂ ਫਿਰ ਜਿਲੇ ਦਾ ਮਾਹੌਲ ਖਰਾਬ ਨਾ ਹੋਵੇ,ਅਜਿਹੀ ਕੋਈ ਵੀ ਗੱਲ ਨਹੀ ਕਰਨੀ ਚਾਹੀਦੀ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇ ਪ੍ਰੰਤੂ ਗੁਰੂ ਘਰ ਵਿੱਚ ਅਵਾਰਾ ਪਸ਼ੂ ਇਕੱਠੇ ਕਰਨਾ ਅਤਿ ਮੰਦਭਾਗੀ ਘਟਨਾ ਹੈ,ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨਾਂ ਮੰਗ ਕੀਤੀ ਕਿ ਪ੍ਰਧਾਨ ਸਮੇਤ ਉਸਦੇ ਸਾਥੀਆਂ ਨੂੰ ਤਰੁੰਤ ਸਮੂਹ ਸੰਗਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ,ਜੇਕਰ ਅਜਿਹਾ ਨਾ ਹੋਇਆ ਤਾਂ ਨਾਨਕ ਨਾਮ ਲੇਵਾ ਸੰਗਤ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀ ਹੱਟੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *