ਸਤਿਲੁਜ ਗ੍ਰਾਮੀਣ ਬੈਂਕ ਛੁੱਟੀਆਂ ਵਿੱਚ ਵੀ ਏ ਟੀ ਐਮ ਸਹੂਲਤ ਪ੍ਰਦਾਨ ਕਰ ਰਿਹੈ

ss1

ਸਤਿਲੁਜ ਗ੍ਰਾਮੀਣ ਬੈਂਕ ਛੁੱਟੀਆਂ ਵਿੱਚ ਵੀ ਏ ਟੀ ਐਮ ਸਹੂਲਤ ਪ੍ਰਦਾਨ ਕਰ ਰਿਹੈ
ਬੈਂਕ ਮੁਲਾਜਮ ਹਾਜਰ ਰਹਿ ਕੇ ਗਾਹਕ ਸੇਵਾ ਕਰਨਗੇ- ਸ੍ਰੀ ਰਾਏ

ਬਠਿੰਡਾ 10 ਦਸੰਬਰ (ਪਰਵਿੰਦਰ ਜੀਤ ਸਿੰਘ) ਸਤਿਲੁਜ ਗ੍ਰਾਮੀਣ ਬੈਂਕ ਬਠਿੰਡਾ ਵਲੋਂ ਛੁੱਟੀਆਂ ਦੇ ਬਾਵਜੂਦ ਏ ਟੀ ਐਮ ਵਿੱਚੋ ਰਕਮ ਕਢਾਉਣ ਦਾ ਕੰਮ ਤਸੱਲੀਬਖਸ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਸ੍ਰੀ ਜਸਵੰਤ ਰਾਏ ਨੇ ਦੱਸਿਆ ਕਿ ਲੋਕਾਂ ਨੂੰ ਭਾਵੇਂ ਲਾਈਨ ਵਿੱਚ ਖੜ ਕੇ ਕੁਝ ਇੰਤਜਾਰ ਤਾਂ ਕਰਨਾ ਪੈ ਰਿਹਾ ਹੈ, ਪਰੰਤੂ ਬੈਂਕ ਵੱਲੋਂ ਗਾਹਕਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਬੈਂਕਾਂ ਵਿੱਚ ਛੁੱਟੀਆਂ ਹੋਣ ਕਾਰਨ ਏ ਟੀ ਐਮਜ ਵਿੱਚੋ ਰਕਮਾਂ ਮੁੱਕ ਗਈਆਂ ਹਨ, ਜਿਸ ਕਰਕੇ ਸ਼ਹਿਰ ਵਾਸੀ ਖਾਲੀ ਮੁੜ ਰਹੇ ਹਨ ਤੇ ਕਾਫ਼ੀ ਪਰੇਸਾਨ ਹਨ।

        ਸ੍ਰੀ ਜਸਵੰਤ ਰਾਏ ਨੇ ਦੱਸਿਆ ਕਿ ਲੋਕਾਂ ਦੀ ਮੁਸਕਿਲ ਨੂੰ ਮੁੱਖ ਰੱਖ ਕੇ ਸਤਿਲੁਜ ਗ੍ਰਾਮੀਣ ਬੈਂਕ ਬਠਿੰਡਾ ਦੇ ਏ ਟੀ ਐਮ ਵਿੱਚ ਰਕਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਛੁੱਟੀਆਂ ਦੌਰਾਨ ਬੈਂਕ ਸਟਾਫ ਹਾਜਰ ਰਹੇਗਾ ਅਤੇ ਲੋਕਾਂ ਨੂੰ ਇਹ ਸਹੂਲਤ ਮੁਹੱਈਆ ਕਰੇਗਾ। ਬੈਂਕ ਦੇ ਬਾਹਰ ਲਾਈਨ ਵਿੱਚ ਖੜੇ ਇੱਕ ਗਾਹਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਬਾਕੀ ਬੈਂਕਾਂ ਦੇ ਏ ਟੀ ਐਮਜ ਵਿੱਚੋਂ ਰਕਮ ਖਤਮ ਹੋ ਗਈ ਹੈ ਅਤੇ ਇਸ ਬੈਂਕ ਦੇ ਮੁਲਾਜਮ ਖੁਦ ਹਾਜਰ ਰਹਿ ਕੇ ਇਹ ਸਹੂਲਤ ਪ੍ਰਦਾਨ ਕਰ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *