ਪੱਟੀ ਪੁਲਿਸ ਨੇ 3 ਲੱਖ ਰੁਪਏ ਦੀ ਲੁੱਟ ਖੋਹ ਦਾ ਮਾਮਲਾ ਹੱਲ ਕੀਤਾ

ss1

ਪੱਟੀ ਪੁਲਿਸ ਨੇ 3 ਲੱਖ ਰੁਪਏ ਦੀ ਲੁੱਟ ਖੋਹ ਦਾ ਮਾਮਲਾ ਹੱਲ ਕੀਤਾ
3 ਵਿਅਕਤੀ ਤੇ ਇਕ ਔਰਤ ਕਾਬੂ

ਪੱਟੀ, 1੦ ਦਸਬੰਰ (ਅਵਤਾਰ ਸਿੰਘ ) ਪੱਟੀ ਸਿਟੀ ਪੁਲਿਸ ਨੇ ਬੀਤੇ ਦਿਨ 3 ਲੱਖ ਰੁਪਏ ਦੀ ਹੋਈ ਲੁੱਟ ਖੋਹ ਦੇ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਡੀ ਐਸ ਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਮੁੱਖੀ ਭਾਰਤ ਭੂਸ਼ਣ ਦੀ ਅਗਵਾਈ ਹੇਠ ਏ ਐਸ ਆਈ ਗੁਰਬਖਸ਼ ਸਿੰਘ ਤੇ ਪੁਲਿਸ ਪਾਰਟੀ ਨੇ ਆਸਲ ਚੌਕ ਪੱਟੀ ਵਿਖੇ ਨਾਕੇ ਦੌਰਾਨ ਸ਼ਕੀ 3 ਵਿਅਕਤੀਆਂ ਤੇ ਇਕ ਔਰਤ ਨੂੰ ਕਾਬੂ ਕੀਤਾ, ਜਦ ਉਨਾਂ ਤੋ ਪੁਛਗਿਛ ਕੀਤੀ ਤਾਂ ਉਨਾਂ ਦੀ ਪਹਿਚਾਣ ਸੁਖਵੰਤ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਲਾਸੌਰ, ਉਕਾਰ ਸਿੰਘ ਪੁੱਤਰ ਹਰਦੇਵ ਸਿੰਘ, ਹਰੀ ਸਿੰਘ ਹੈਰੀ ਪੁੱਤਰ ਲਾਭ ਸਿੰਘ ਤੇ ਔਰਤ ਕੰਵਲਜੀਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਪਲਾਸੌਰ ਵੱਜੋ ਹੋਈ। ਡੀ ਐਸ ਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਕਤ 4 ਦੋਸ਼ੀਆਂ ਨੇ ਬੀਤੇ ਦਿਨ ਪੱਟੀ ਸ਼ਹਿਰ ਵਿਖੇ ਇਕ ਘਰ ਵਿਚੋ 3 ਲੱਖ ਰੁਪਏ ਲੁੱਟ-ਖੋਹ ਕੇ ਫਰਾਰ ਹੋ ਗਏ ਸਨ। ਉਕਤ ਦੋਸ਼ੀਆਂ ਤੋ 2 ਲੱਖ ਰੁਪਏ ਨਵੀ ਕਰੰਸੀ ਬਰਾਮਦ ਕਰ ਲਈ ਗਈ ਹੈ ਅਤੇ ਬਾਕੀ ਰੁਪਏ ਦੋਸ਼ੀਆਂ ਨੇ ਖਰਚ ਕਰ ਲਏ ਸਨ। ਥਾਣਾ ਮੁੱਖੀ ਭਾਰਤ ਭੂਸ਼ਣ ਨੇ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਮੁਕਦਮਾ ਨੰ: 137/16 ਧਾਰਾ 452-379 ਤਹਿਤ ਦਰਜ਼ ਕਰਕੇ ਪੁਛਗਿਛ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਦੋਸ਼ੀਆਂ ਦਾ 3 ਦਿਨਾਂ ਰਿਮਾਂਡ ਲੈ ਲਿਆਂ ਗਿਆ ਹੈ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਣਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *